ਚੰਡੀਗੜ੍ਹ ਕਾਂਗਰਸ :ਹੋਟਲ ਪਾਰਕ ਪਲਾਜ਼ਾ ਵਿਚ ਤਿੰਨ ਬੈਂਕਾਂ ਵਲੋਂ ਕਬਜ਼ਾ ਕਰਨ ਵੇਲੇ ਭਾਜਪਾ ਯੁਵਾ ਮੋਰਚੇ ਦੇ ਕਾਰਕੁਨਾਂ ਵਲੋਂ ਮਚਾਏ ਹੜਦੁੰਗ ਦੇ ਮੁੱਦੇ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ।
ਚੰਡੀਗੜ੍ਹ ਕਾਂਗਰਸ ਦੇ ਕਾਰਕੁੰਨਾਂ ਵਲੋਂ ਅੱਜ ਬਾਅਦ ਦੁਪਹਿਰ ਸੈਕਟਰ-35 ਸਥਿਤ ਕਾਂਗਰਸ ਭਵਨ ਵਿਖੇ ਇਕੱਠ ਕਰਨ ਤੋਂ ਬਾਅਦ ਭਾਜਪਾ ਦੇ ਦਫਤਰ ਸੈਕਟਰ-33 ਵੱਲ ਰੋਸ ਮਾਰਚ ਕਰਨ ਲਗਾ ਤਾਂ , ਪਰ ਪੁਲੀਸ ਨੇ ਉਨ੍ਹਾਂ ਨੂੰ ਰਸਤੇ ਵਿਚ ਹੀ ਨਾਕੇ ਲਾ ਕੇ ਰੋਕ ਲਿਆ। ਚੰਡੀਗੜ੍ਹ ਕਾਂਗਰਸ ਦੇ ਸਕੱਤਰ ਯਾਦਵਿੰਦਰ ਮਹਿਤਾ, ਅਜੈ ਜੋਸ਼ੀ, ਸ਼ਸ਼ੀ ਸ਼ੰਕਰ ਤਿਵਾੜੀ, ਦਰਸ਼ਨ ਗਰਗ, ਅੱਛੇ ਲਾਲ ਗੌੜ, ਚਿਤਰੰਜਨ ਚੰਚਲ, ਸੁਭਾਸ਼ ਸ਼ਰਮਾ, ਰਾਜੀਵ ਮੌਦਗਿੱਲ ਆਦਿ ਨੇ ਇਸ ਮੌਕੇ ਦੋਸ਼ ਲਾਇਆ ਕਿ ਹੋਟਲ ਦਾ ਕਬਜ਼ਾ ਲੈਣ ਵੇਲੇ ਬੈਂਕ ਪ੍ਰਸ਼ਾਸਨ ਨਾਲ ਭਾਜਪਾ ਯੁਵਾ ਮੋਰਚਾ ਚੰਡੀਗੜ੍ਹ ਦੇ ਪ੍ਰਧਾਨ ਅਮਿਤ ਰਾਣਾ ਅਤੇ ਹਰਿਆਣਾ ਦੇ ਅਸਿਸਟੈਂਟ ਐਡਵੋਕੇਟ ਜਨਰਲ ਗੌਰਵ ਗੋਇਲ ਦੀ ਅਗਵਾਈ ਹੇਠ ਯੁਵਾ ਮੋਰਚਾ ਦੇ ਕਾਰਕੁੰਨ ਵੀ ਮੌਜੂਦ ਸਨ ਅਤੇ ਇਹ ਕਾਰਵਾਈ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ।
ਉਨ੍ਹਾਂ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ਗੌਰਵ ਗੋਇਲ ਨੂੰ ਉਸ ਦੇ ਅਹੁੱਦੇ ਤੋਂ ਤੁਰੰਤ ਹਟਾਇਆ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਪਣੀ ਹਕੂਮਤ ਦੌਰਾਨ ਅਜਿਹੀਆਂ ਕਾਰਵਾਈਆਂ ਕਰਕੇ ਖੌਫ ਦਾ ਮਾਹੌਲ ਪੈਦਾ ਕਰ ਰਹੀ ਹੈ। ਜਿਸ ਕਾਰਨ ਯੁਵਾ ਮੋਰਚਾ ਦੇ ਆਗੂਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ ਪਰ ਪੁਲੀਸ ਭੇਤਭਰੇ ਢੰਗ ਨਾਲ ਖਾਮੋਸ਼ ਹੈ।
Leave a Comment