ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਵਿਚਾਲੇ ਅੱਜ ਦੀ ਮੀਟਿੰਗ ਵੀ ਬੇਨਤੀਜਾ ਰਹੀ। ਇਸ ਮੀਟਿੰਗ ਵਿਚ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਤੇ ਕਿਸਾਨਾਂ ਵਿਚਾਲੇ ਪੇਚ ਫ਼ਸ ਗਿਆ।
ਅੱਜ ਦੀ ਮੀਟਿੰਗ ਵਿਚ ਚਾਰ ਘੰਟੇ ਕੋਈ ਗਲਬਾਤ ਹੀ ਨਹੀਂ ਹੋਈ ਤੇ ਅਗਲੀ ਤਰੀਕ ਦੇਣ ਤੋਂ ਸਰਕਾਰ ਨੇ ਹੱਥ ਖਿੱਚ ਲਏ ਨੇ। ਇਸ ਮੀਟਿੰਗ ਦੌਰਾਨ ਖੇਤੀਬਾੜੀ ਮੰਤਰੀ Narender Singh Tomar ਨੇ ਕਿਸਾਨਾਂ ਨੂੰ ਕਿਹਾ ਕਿ ਕਿਸਾਨ ਇਕ ਵਾਰ ਮੁੱਢ ਤੋਂ ਸਰਕਾਰ ਦੇ Proposal ਤੇ ਵਿਚਾਰ ਕਰ ਲੈਣ ਪਰ ਕਿਸਾਨਾਂ ਨੇ ਸਾਫ ਮਨ ਕਰ ਦਿੱਤਾ।
ਕਿਸਾਨ ਆਗੂਆਂ ਨੇ ਕਿਹਾ ਕਿ ਸਾਡੀ ਇਕੋ ਮੰਗ ਹੈ ਕਿ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਤੇ M.S.P ਨੂੰ ਕਾਨੂੰਨੀ ਮਾਨਤਾ ਦਿੱਤਾ ਜਾਏ। ਦਰਸਲ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਤੇ ਕੇਂਦਰ ਸਰਕਾਰ ਵਿਚ ਅੱਜ 11ਵੇ ਦੌਰ ਦੀ ਮੀਟਿੰਗ ਹੋ ਰਹੀ ਸੀ।
20 ਮਿੰਟ ਦੀ ਮੀਟਿੰਗ ਹੋਣ ਤੋਂ ਬਾਅਦ ਬੈਠਕ ਰੁੱਕ ਗਈ। ਕੇਂਦਰੀ ਮੰਤਰੀ ਉੱਠ ਕੇ ਬਾਹਰ ਚਲੇ ਗਏ। ਇਸ ਤੋਂ ਬਾਅਦ ਕਿਸਾਨ ਤੇ ਕੇਂਦਰੀ ਮੰਤਰੀ ਦੁਪਹਿਰ ਦਾ ਖਾਣਾ ਖਾਨ ਲਈ ਚਲੇ ਗਏ ਪਰ ਬ੍ਰੇਕ ਤੋਂ ਤਿੰਨ ਘੰਟੇ ਬਾਅਦ ਹੀ ਕੇਂਦਰੀ ਮੀਟਿੰਗ ਵਿਚ ਪਹੁੰਚੇ। ਇਸ ਮਗਰੋਂ 15 ਮਿੰਟ ਦੀ ਮੀਟਿੰਗ ਹੋਣ ਤੋਂ ਬਾਅਦ ਕਿਸਾਨਾਂ ਤੇ ਸਰਕਾਰ ਵਿਚਾਲੇ deadlock ਬਣ ਗਿਆ ਤੇ ਕੇਂਦਰੀ ਮੰਤਰੀਆਂ ਨੇ ਅਗਲੀ ਮੀਟਿੰਗ ਰੱਖਣ ਤੋਂ ਇਨਕਾਰ ਕਰ ਦਿੱਤਾ।
Leave a Comment