ਭਾਰਤ ਦੀ ਬੇਟੀ ਹਰਨਾਜ ਕੌਰ ਸੰਧੂ ਨੇ ਸ਼ਾਨ ਨਾਲ ਆਪਣੇ ਦੇਸ਼ ਦਾ ਸਰ ਉੱਚਾ ਚੁੱਕ ਦਿੱਤਾ ਹੈ 70ਵਾਂ ਮਿਸ ਯੂਨੀਵਰਸ ਮੁਕਾਬਲਾ ਇਸ ਸਾਲ 12 ਦਸੰਬਰ ਨੂੰ ਇਜ਼ਰਾਈਲ ਵਿੱਚ ਹੋਇਆ ਸੀ। ਇਸ ਮੁਕਾਬਲੇ ਦੇ ਸ਼ੁਰੂਆਤੀ ਪੜਾਅ ਵਿੱਚ 75 ਤੋਂ ਵੱਧ ਸੁੰਦਰ ਅਤੇ ਪ੍ਰਤਿਭਾਸ਼ਾਲੀ ਔਰਤਾਂ ਨੇ ਭਾਗ ਲਿਆ, ਪਰ ਤਿੰਨ ਦੇਸ਼ਾਂ ਦੀਆਂ ਔਰਤਾਂ ਨੇ Top ਦੇ 3 ਵਿੱਚ ਥਾਂ ਬਣਾਈ, ਜਿਨ੍ਹਾਂ ਵਿੱਚੋਂ ਇੱਕ ਭਾਰਤ ਦੀ ਹਰਨਾਜ਼ ਸੰਧੂ ਸੀ। ਹਾਲਾਂਕਿ, ਦੱਖਣੀ ਅਫਰੀਕਾ ਅਤੇ ਪੈਰਾਗੁਏ ਦੋਵਾਂ ਨੂੰ ਪਿੱਛੇ ਛੱਡ ਕੇ, ਭਾਰਤ ਦੀ ਹਰਨਾਜ਼ ਸੰਧੂ ਨੇ ਸੁੰਦਰਤਾ ਦਾ ਤਾਜ ਆਪਣੇ ਨਾਮ ਕੀਤਾ।
ਇਸ ਸਮਾਗਮ ਵਿੱਚ ਮੈਕਸੀਕੋ ਦੀ ਸਾਬਕਾ ਮਿਸ ਯੂਨੀਵਰਸ 2020 ਐਂਡਰੀਆ ਮੇਜ਼ਾ ਦੁਆਰਾ ਸੰਧੂ ਨੂੰ ਤਾਜ ਪਹਿਨਾਇਆ ਗਿਆ। ਉਰਵਸ਼ੀ ਰੌਤੇਲਾ ਇਸ ਵਾਰ ਮਿਸ ਯੂਨੀਵਰਸ ਦੇ ਮੁਕਾਬਲੇ ਲਈ Judging ਪੈਨਲ ‘ਤੇ ਸੀ।
ਚੰਡੀਗੜ੍ਹ, ਪੰਜਾਬ ਦੀ ਰਹਿਣ ਵਾਲੀ ਹਰਨਾਜ਼ ਸੰਧੂ ਪੇਸ਼ੇ ਤੋਂ ਮਾਡਲ ਹੈ। 21 ਸਾਲਾ ਹਰਨਾਜ਼ ਨੇ ਮਾਡਲਿੰਗ ਅਤੇ ਕਈ ਮੁਕਾਬਲਿਆਂ ‘ਚ ਹਿੱਸਾ ਲੈਣ ਅਤੇ ਜਿੱਤਣ ਦੇ ਬਾਵਜੂਦ ਪੜ੍ਹਾਈ ‘ਤੇ ਪੂਰਾ ਧਿਆਨ ਦਿੱਤਾ। ਹਰਨਾਜ਼ ਨੇ ਸਾਲ 2017 ਵਿੱਚ ਮਿਸ ਚੰਡੀਗੜ੍ਹ ਦਾ ਖਿਤਾਬ ਜਿੱਤਿਆ ਸੀ।ਇਸ ਤੋਂ ਬਾਅਦ ਉਸ ਨੇ ਮਿਸ ਮੈਕਸ ਐਮਰਜਿੰਗ ਸਟਾਰ ਇੰਡੀਆ ਦਾ ਖਿਤਾਬ ਜਿੱਤਿਆ ਸੀ।
ਮਾਡਲਿੰਗ ਦੇ ਨਾਲ-ਨਾਲ ਹਰਨਾਜ਼ ਨੇ ਐਕਟਿੰਗ ਵਿੱਚ ਵੀ ਕਦਮ ਰੱਖਿਆ ਹੈ। ਹਰਨਾਜ਼ ਦੀਆਂ ਦੋ ਪੰਜਾਬੀ ਫਿਲਮਾਂ ‘ਯਾਰਾ ਦੀਆ ਪੁ ਬਾਰਾਂ’ ਅਤੇ ‘ਬਾਈ ਜੀ ਕੁਟਾਂਗੇ’ ਹਨ।
ਭਾਰਤ ਦੋ ਵਾਰ ਮਿਸ ਯੂਨੀਵਰਸ ਮੁਕਾਬਲੇ ਵਿੱਚ ਆਪਣੀ ਥਾਂ ਬਣਾ ਚੁੱਕਾ ਹੈ। ਹਰਨਾਜ਼ ਭਾਰਤ ਦੀ ਤੀਜੀ ਮਿਸ ਯੂਨੀਵਰਸ ਹੈ। ਸੁਸ਼ਮਿਤਾ ਸੇਨ ਨੇ ਸਾਲ 1994 ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਇਹ ਤਾਜ ਹਾਸਿਲ ਕੀਤਾ ਸੀ। ਇਸ ਦੇ ਨਾਲ ਹੀ ਸਾਲ 2000 ‘ਚ ਲਾਰਾ ਦੱਤਾ ਨੇ ਇਸ ਤਾਜ ‘ਤੇ ਆਪਣਾ ਨਾਂ ਦਰਜ ਕਰਵਾਇਆ ਸੀ।
Leave a Comment