ਇਹ ਖਬਰ ਅਕਾਲੀ ਦਲ ਦੇ ਵਿਧਾਇਕਾਂ ਦੇ ਨਾਲ ਜੁੜੀ ਹੋਈ ਹੈ ਜਿਹਨਾਂ ਦੀਆਂ ਆਉਣ ਵਾਲੇ ਦਿਨਾਂ ਦੇ ਵਿਚ ਦਿੱਕਤਾਂ ਵੱਧ ਸਕਦੀਆਂ ਨੇ। ਅਕਾਲੀ ਵਿਧਾਇਕਾਂ ਦੇ ਖ਼ਿਲਾਫ਼ F.I.R ਦਰਜ ਕਰਵਾਈ ਜਾਵੇਗੀ। ਹਰਿਆਣਾ ਦੇ CM ਦੇ ਘੇਰਾਓ ਮਾਮਲੇ ਦੇ ਵਿੱਚ F.I.R ਦਰਜ ਹੋਵੇਗੀ ਤੇ ਹਰਿਆਣਾ ਵਿਧਾਨ ਸਭਾ ਸਪੀਕਰ ਨੇ ਅਧੀਕਾਰੀਆਂ ਤੋਂ ਪੂਰੀ ਰਿਪੋਰਟ ਮੰਗੀ ਹੈ।
ਕਾਰਵਾਈ ਨੂੰ ਲੈ ਕੇ ਅਕਾਲੀ ਵਿਧਾਇਕਾਂ ਦਾ ਪਲਟ ਵਾਰ ਵੀ ਸਾਹਮਣੇ ਆਇਆ ਹੈ। ਅਕਾਲੀ ਵਿਧਾਇਕਾਂ ਨੇ ਕਿਹਾ ਕਿ ਜਿੰਨੇ ਮਰਜ਼ੀ ਕੈਸ ਕਰ ਲਵੋ ਕਿਸਾਨਾਂ ਦੀ ਆਵਾਜ਼ ਹਮੇਸ਼ਾ ਬੁਲੰਦ ਕਰਦੇ ਰਹਾਂਗੇ।
ਅਕਾਲੀ ਦਲ ਦੇ ਵਿਧਾਇਕਾਂ ਨੇ ਵਿਧਾਨ ਸਭ ਦੇ ਬਾਹਰ ਮੁੱਖ ਮੰਤਰੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਏ ਗਏ ਅਤੇ ਉਹਨਾਂ ਦੀ ਗੱਡੀ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ। ਤੇ ਇਸ ਪੂਰੇ ਮਾਮਲੇ ਵਿੱਚ ਹਰਿਆਣਾ ਦੇ ਸਪੀਕਰ ਨੇ ਪੰਜਾਬ ਦੇ ਸਪੀਕਰ ਦੇ ਕੋਲ ਸਖਤ ਇਤਰਾਜ਼ ਵੀ ਜਤਾਇਆ ਸੀ। ਪਰ ਹੁਣ ਹਰਿਆਣਾ ਸਰਕਾਰ ਮਾਮਲੇ ਦੇ ਵਿਚ ਐਕਸ਼ਨ ਦੀ ਪੂਰੀ ਤਿਆਰੀ ਦੇ ਵਿਚ ਨਜ਼ਰ ਆ ਰਹੀ ਹੈ।
ਅਕਾਲੀ ਦਲ ਦੇ ਵਿਧਾਇਕਾਂ ਦੀ ਹੋ ਸਕਦਾ ਹੈ ਆਉਣ ਵਾਲੇ ਦੀਨਾ ਦੇ ਵਿਚ ਦਿੱਕਤਾਂ ਵੱਧ ਜਾਣ ਕਿਉਂਕਿ F.I.R ਇਨਾ ਦੇ ਖਿਲਾਫ ਹਰਿਆਣਾ ਸਰਕਾਰ ਵਲੋਂ ਦਰਜ ਕਰਵਾਈ ਜਾਏਗੀ।
Leave a Comment