ਅਜਨਾਲਾ ਦੇ ਨੇੜੇ ਦੇ ਪਿੰਡ ਮਹਿਲਪਖਾਰੀ ਨਜ਼ਦੀਕ ਸੈਰ ਕਰ ਰਹੀ ਲੜਕੀ ਨੂੰ ਉਸਦੇ ਨਜ਼ਦੀਕੀ ਰਿਸ਼ਤੇਦਾਰ ਵਲੋਂ ਬੀਤੀ ਰਾਤ ਲੜਕੀ ਨੂੰ ਹਥਿਆਰਾਂ ਦੀ ਨੋਕ ਤੇ ਅਗਵਾ ਕਰ ਲਿਤਾ ਗਿਆ।
ਲੜਕੀ ਦੇ ਮਾਤਾ ਪਿਤਾ ਨੇ ਲੜਕੀ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਗਵਾਕਾਰਾਂ ਵਲੋਂ ਮਾਰਨ ਦੀ ਧਮਕੀ ਦੇ ਕੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਧੱਕਾ ਦੇ ਕੇ ਸੁੱਟ ਦਿੱਤਾ ਅਤੇ ਕੁੜੀ ਨੂੰ ਅਗਵਾ ਕਰ ਕੇ ਲੈ ਗਏ।
ਇਸ ਖਬਰ ਦੀ ਜਾਣਕਾਰੀ ਦਿੰਦੇ ਹੋਏ 23 ਸਾਲਾ ਲੜਕੀ ਦੇ ਪਿਤਾ Pragat Singh ਨੇ ਦਸਿਆ ਕਿ ਲੜਕੀ ਆਪਣੀ ਮਾਤਾ ਤੇ ਭਾਭੀ ਨਾਲ ਰੋਜਾਨਾ ਦੀ ਤਰ੍ਹਾਂ ਸੈਰ ਕਰਨ ਲਈ ਨਿਕਲੇ ਸਨ ਅਤੇ ਇਸ ਮੌਕੇ ਵਾਰਦਾਤ ਵਾਪਰ ਗਈ।
ਲੜਕੀ ਦੇ ਪਿਤਾ Pragat Singh ਨੇ ਦਸਿਆ ਕਿ ਓਹਨਾ ਦੇ ਵੱਡੇ ਲੜਕੇ ਦਾ ਸਾਲਾ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਅਤੇ ਉਹਨਾਂ ਵਲੋਂ ਵਿਆਹ ਲਈ ਮਨਾਂ ਕਰਨ ਤੇ ਲੜਕੇ ਦੇ ਸਾਲੇ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਪਰਿਵਾਰ ਵਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।ਲੜਕੀ ਦੇ ਪਿਤਾ ਨੇ ਕਿਹਾ ਲੜਕੀ ਆਪਣੇ ਪਰਿਵਾਰ ਨਾਲ ਸੈਰ ਕਰਦੀ ਪਈ ਸੀ ਪਿੱਛੋਂ ਇਕਦਮ ਉਸਨੇ ਕਾਲੀ ਗੱਡੀ ਖੜਾਤੀ ਤੇ ਗੱਡੀ ਖੜਾਂਦੇ ਸਾਰ ਹੀ ਵਿੱਚੋਂ ਬੰਦੇ ਭੱਜ ਕੇ ਆਏ।
ਲੜਕੀ ਦੇ ਪਿਤਾ ਨੇ ਕਿਹਾ ਕਿ ਜਦੋ ਉਸਨੇ ਉਹਨਾਂ ਨੂੰ ਜਫ਼ਾ ਪਾ ਲਿਆ ਤਾ ਉਹਨਾਂ ਨੇ ਮੈਨੂੰ ਜ਼ੋਰ ਕੇ ਸੁੱਟ ਦਿੱਤਾ ਤੇ ਉਹਨਾਂ ਨੇ ਗੱਡੀ ਭਜਾ ਲਈ।Pragat Singh ਨੇ ਦਸਿਆ ਕਿ ਉਸ ਸਮੇਂ ਉਹ ਘਰ ਵਿਚ ਕਲੇ ਹੀ ਸੀ।
Leave a Comment