

ਸੰਗਰੂਰ ਲੋਕ ਸਭਾ ਹਲਕੇ ਤੋਂ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੋਟਕਪੂਰਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿਤੀ ਕਿ ਆਮ ਆਦਮੀ ਪਾਰਟੀ (ਆਪ) ਨੇ ਵਿਧਾਨ ਸਭਾ ਚੋਂਣਾ ਵਾਲੇ ਉਮੀਦਵਾਰਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ , ਜੋ ਤਿੰਨ ਦਿਨਾਂ ਵਿਚ ਜਾਰੀ ਕਰ ਦਿਤੀ ਜਾਵੇਗੀ |
ਇਸ ਸੂਚੀ ਨੂੰ ਤਿਆਰ ਕਰਨ ਵੇਲੇ ਕੁਝ ਖਾਸ ਗੱਲਾਂ ਦਾ ਧਿਆਨ ਰੱਖਿਆ ਗਿਆ ਹੈ ਕਿ ਕਿਸੇ ਐਸੇ ਉਮੀਦਵਾਰ ਨੂੰ ਟਿਕਟ ਨਾ ਮਿਲ ਜਾਵੇ ਜਿਸ ਦੀ ਕੋਈ ਅਪਰਾਧਕ ਪਿਛੋਕੜ ਹੋਵੇ I ਫਿਰ ਵੀ ਜਾਰੀ ਕਰਨ ਤੋਂ ਬਾਅਦ ਅਗਰ ਜਨਤਾ ਨੂੰ ਉਮੀਦਵਾਰ ਪਸੰਦ ਨਹੀਂ ਹੋਇਆ ਤਾਂ ਉਸ ਤੇ ਦੁਬਾਰਾ ਵਿਚਾਰ ਵਟਾਂਦਰਾ ਕੀਤਾ ਜਾਵੇਗਾ |
ਮਾਨ ਸਾਹਿਬ ਨੇ ਆਖਿਆ ਕਿ ‘ਆਪ’ ਇਕ ਅਜਿਹਾ ਮੰਚ ਹੈ ਜਿਥੇ ਸਿਰਫ ਦਰਵੇਸ਼ ਬਿਰਤੀ ਵਾਲੇ ਲੋਕ ਹੀ ਟਿਕ ਸਕਦੇ ਹਨ, ਅਪਰਾਧਿਕ ਪਿਛੋਕੜ ਵਾਲੇ ਲੋਕ ਇਸ ਮੰਚ ਤੇ ਜ਼ਿਆਦਾ ਦੇਰ ਖੜ੍ਹੇ ਨਹੀਂ ਹੋ ਸਕਦੇ , ਕਿਓਂਕਿ ਦਰਵੇਸ਼ ਲੋਕ ਹੀ ਆਪਣੇ ਦੇਸ਼ ਲਈ ਕੁਰਬਾਨੀਆਂ ਦੇ ਸਕਦੇ ਹਨ |
ਓਹਨਾ ਆਖਿਆ ਕਿ ਬਾਕੀ ਪਾਰਟੀਆਂ ਨਾਲੋਂ ਹਟ ਕੇ ‘ਆਪ’ ਸਾਧਾਰਨ ਲੋਕਾਂ ਨੂੰ ਚੋਣ ਦੇ ਮੈਦਾਨ ਵਿਚ ਉਤਾਰ ਰਹੀ ਹੈ |
ਸੰਸਦ ਦੀ ਵੀਡੀਓ ਬਣਾਉਣ ਦੇ ਮਾਮਲੇ ਤੇ ਪੁੱਛੇ ਸਵਾਲ ਸੰਬੰਧੀ ਸ਼੍ਰੀ ਮਾਨ ਨੇ ਕਿਹਾ ਕਿ ਉਹ ਜਾਂਚ ਕਮੇਟੀ ਨੂੰ ਆਪਣੇ ਵਲੋਂ ਦਲੀਲਾਂ ਅਤੇ ਜਵਾਬ ਦੇ ਚੁਕੇ ਹਨ, ਅਤੇ ਹੁਣ ਉਹ ਹਰ ਤਰਾਂ ਦੀ ਚਣੌਤੀ ਲਈ ਤਿਆਰ ਹਨ |
ਓਹਨਾ ਨੇ ਇਹ ਵੀ ਸ਼ੰਕਾ ਜ਼ਾਹਰ ਕਰਦਿਆਂ ਕਿਹਾ ਕਿ ਹੋ ਸਕਦਾ ਹੈ ਕਿ ਵਿਰੋਧੀ ਧਿਰਾਂ ਓਹਨਾ ਨੂੰ ਝੂਠੇ ਕੇਸ ਵਿਚ ਉਲਝਾ ਕੇ ਜੇਲ੍ਹ ਵਿਚ ਸੁੱਟ ਦੇਣ ਪਰ ਉਹ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਗੱਲ ਕਰਨ ਤੋਂ ਕਦੀ ਨਹੀਂ ਹੱਟਣਗੇ |
ਆਪ ਦੇ ਮੁਖ ਮੰਤਰੀ ਸੀਟ ਦੇ ਦਾਵੇਦਾਰ ਭਗਵੰਤ ਮਾਨ ਬਹੁਤ ਸੌਚ ਸਮਝ ਕੇ ਇਹੋ ਜਿਹੇ ਬਿਆਨ ਦੇ ਰਹੇ ਹਨ , ਤਾਂ ਜੋ ਸਿੱਧੂ ਵਰਗੇ ਆਗੂ ਮੁਖ ਮੰਤਰੀ ਦੀ ਸੀਟ ਤੋਂ ਦੂਰ ਹੋ ਜਾਨ |
ਜਦੋਂ ਵੀ ਕੋਈ ਨਾਵੈ ਲੀਡਰ ਆਪ ਵਿਚ ਸ਼ਾਮਿਲ ਹੁੰਦਾ ਹੈ ਵਿਰੋਧੀ ਅਤੇ ਪਾਰਟੀ ਦੇ ਅੰਦਰੋਂ ਉਸ ਲੀਡਰ ਦਾ ਵਿਰੋਧ ਤਾਂ ਹੁੰਦਾ ਹੀ ਹੈ |
Leave a Comment