ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਦਾਅਵਾ ਕੀਤਾ ਹੈ ਕਿ ਪਾਰਟੀ 2017 ਦੀਆਂ ਚੋਣਾਂ ਵਿੱਚ 100 ਸੀਟਾਂ ’ਤੇ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਵੇਗੀ। ਕਿ ਇਸੇ ਹਫ਼ਤੇ ‘ਆਪ’ ਦੇ ਕਾਨੂੰਨੀ ਸੈਲ ਦੇ ਮੁਖੀ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੇ ਸਾਰੀਆਂ 117 ਸੀਟਾਂ ਜਿੱਤਣ ਦਾ ਦਾਅਵਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।
ਵੜੈਚ ਨੇ ਕਿਹਾ ਕਿ ਹਫਿੰਗਨਪੋਸਟ ਸੀ-ਵੋਟਰ ਸਰਵੇ ਅਨੁਸਾਰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ 100 ਸੀਟਾਂ ਜਿੱਤਣ ਦੇ ਨਤੀਜੇ ਤੋਂ ਬਾਅਦ ਹੁਣ ਵੀਡੀਪੀ ਐਸੋਸੀਏਟ ਵੱਲੋਂ ਸਤੰਬਰ 2016 ’ਚ ਕੀਤੇ ਸਰਵੇ ਅਨੁਸਾਰ ਵੀ ‘ਆਪ’ 100 ਦੇ ਕਰੀਬ ਸੀਟਾਂ ’ਤੇ ਜੇਤੂ ਹੈ।
19 ਸਤੰਬਰ ਤੋਂ 26 ਸਤੰਬਰ ਤੱਕ ਪੰਜਾਬ ਭਰ ਵਿੱਚ ਕੀਤੇ ਸਰਵੇਖਣਾਂ ਅਨੁਸਾਰ ਪੰਜਾਬ ਦੇ 43 ਫ਼ੀਸਦੀ ਲੋਕ ਪਾਰਟੀ ਦੇ ਹੱਕ ਵਿੱਚ ਭੁਗਤ ਰਹੇ ਹਨ। ਇਸ ਅਨੁਸਾਰ 117 ਵਿੱਚੋਂ 93 ਤੋਂ ਵੱਧ ਸੀਟਾਂ ‘ਆਪ’ ਦੀ ਝੋਲੀ ਵਿੱਚ ਪੈ ਰਹੀਆਂ ਹਨ। ਸ੍ਰੀ ਵੜੈਚ ਨੇ ਕਿਹਾ ਕਿ ਸੂਬੇ ਵਿੱਚ ਅਕਾਲੀ ਭਾਜਪਾ ਵਿਰੋਧੀ ਲਹਿਰ ਅਤੇ ਕਾਂਗਰਸ ਵੱਲੋਂ ਉਸਾਰੂ ਵਿਰੋਧੀ ਧਿਰ ਦੀ ਭੂਮਿਕਾ ਨਾ ਨਿਭਾਉਣ ਕਰਕੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ’ਤੇ ਉਮੀਦ ਲਾਈ ਬੈਠੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਮਿਲ ਰਹੇ ਉਤਸ਼ਾਹ ਕਾਰਨ ‘ਆਪ’ ਨਿਸ਼ਚਿਤ ਤੌਰ ’ਤੇ 100 ਤੋਂ ਵੱਧ ਸੀਟਾਂ ਜਿੱਤ ਕੇ ਪੰਜਾਬ ਵਿੱਚ ਸਰਕਾਰ ਬਣਾਏਗੀ।
Leave a Comment