ਕਾਂਗਰਸ ਦੀ ਗੁੱਟਬਾਜ਼ੀ ਦਾ ਸਿਲਸਿਲਾ ਜਾਰੀ
ਕਾਂਗਰਸ ਦੇ ਪ੍ਰਧਾਨ ਗੁਰਪ੍ਰੀਤ ਗੋਗੀ ਦੀ ਅਗਵਾਈ ਵਿੱਚ ਹਲਕਾ ਉੱਤਰੀ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਰਾਕੇਸ਼ ਪਾਂਡੇ ਦੇ ਖ਼ਿਲਾਫ਼ ਕਾਂਗਰਸੀਆਂ ਨੇ ਹੀ ਝੰਡੇ ਚੁੱਕ ਲਏ। ਕਾਂਗਰਸੀਆਂ ਨੇ ਮੰਗ ਕੀਤੀ ਕਿ ਰਾਕੇਸ਼ ਪਾਂਡੇ ਨੂੰ ਟਿਕਟ ਨਾ ਦੇ ਕੇ ਉਥੇ ਕੌਂਸਲਰ ਹੇਮਰਾਜ ਅਗਰਵਾਲ ਨੂੰ ਟਿਕਟ ਦਿੱਤੀ ਜਾਵੇ, ਕਿਉਂਕਿ ਪਾਂਡੇ ਉੱਥੇ ਲਗਾਤਾਰ ਚੌਥੀ ਵਾਰ ਵਿਧਾਇਕ ਬਣੇ ਹਨ, ਉੱਥੇ ਕੰਮ ਨਾ ਕਰਵਾਉਣ ਕਾਰਨ ਲੋਕਾਂ ਵਿੱਚ ਉਨ੍ਹਾਂ ਦੇ ਪ੍ਰਤੀ ਭਾਰੀ ਰੋਸ ਹੈ।
ਦੋਵੇਂ ਮਾਮਲਿਆਂ ਵਿੱਚ ਲੁਧਿਆਣਾ ਕਾਂਗਰਸ ਦੀ ਗੁੱਟਬਾਜ਼ੀ ਖੁੱਲ੍ਹ ਕੇ ਸਾਹਮਣੇ ਆਈ ਹੈ। ਲੁਧਿਆਣਾ ਵਿੱਚ ਦੋ ਸਾਲ ਪਹਿਲਾਂ ਵੀ ਅਜਿਹਾ ਹੀ ਦੌਰ ਆਇਆ ਸੀ, ਜਿੱਥੇ ਮੌਜੂਦਾ ਐਮਪੀ ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੋਵੇਂ ਦੇ ਦੋ ਧੜੇ ਬਣ ਗਏ ਸਨ। ਲੋਕ ਸਭਾ ਚੋਣਾਂ ਦੌਰਾਨ ਮਨੀਸ਼ ਤਿਵਾੜੀ ਵੱਲੋਂ ਚੋਣ ਨਾ ਲੜਨ ਦੇ ਫੈਸਲੇ ਤੋਂ ਬਾਅਦ ਲਗਾਤਾਰ ਤਿਵਾੜੀ ਦਾ ਵਿਰੋਧੀ ਹੋ ਰਿਹਾ ਸੀ।
ਜ਼ਿਆਦਾਤਰ ਕੌਂਸਲਰ ਅਤੇ ਹੋਰ ਵਰਕਰ ਤਾਂ ਤਿਵਾੜੀ ਦੀ ਲੁਧਿਆਣਾ ਤੋਂ ਦੂਰੀ ਵੱਧਣ ਤੋਂ ਬਾਅਦ ਐਮਪੀ ਬਿੱਟੂ ਦੇ ਨਾਲ ਹੀ ਚੱਲਣ ਲੱਗ ਗਏ ਸਨ ਜਦਕਿ ਮੌਜੂਦਾ ਸਮੇਂ ਵਿੱਚ ਅਜਿਹੇ ਕਈ ਵਰਕਰ ਅਤੇ ਆਗੂ ਹਨ ਜੋ ਕਿ ਸਿੱਧੇ ਤੌਰ ’ਤੇ ਹਾਲੇ ਵੀ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੇ ਨਾਲ ਹੀ ਚੱਲ ਰਹੇ ਹਨ।
ਕਿ ਹੁਣ ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਐਮਪੀ ਬਿੱਟੂ ਧੜਾ ਵਿਧਾਨ ਸਭਾ ਸੀਟਾਂ ’ਤੇ ਆਪਣੀ ਦਾਅਵੇਦਾਰੀ ਵਿਖਾ ਰਿਹਾ ਹੈ, ਉੱਥੇ ਹੀ ਤਿਵਾੜੀ ਧੜਾ ਵੀ ਲੁਧਿਆਣਾ ਦੀ ਰਾਜਨੀਤੀ ਵਿੱਚ ਆਪਣੇ ਆਪ ਨੂੰ ਜਿੰਦਾ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹੇ ਵਿੱਚ ਹੀ ਬੀਤੇ ਦਿਨੀਂ ਜਨਕਪੁਰੀ ਵਿੱਚ ਸਮਾਗਮ ਦੇ ਨਾਮ ’ਤੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਵਿੱਚ ਯੂਥ ਕਾਂਗਰਸੀਆਂ ਨੇ ਮਨੀਸ਼ ਤਿਵਾੜੀ ਦਾ ਵਿਰੋਧ ਕੀਤਾ।
ਉੱਧਰ, ਵਿਧਾਨ ਸਭਾ ਉੱਤਰੀ ਤੋਂ ਕਾਂਗਰਸੀ ਵਿਧਾਇਕ ਕੰਮ ਕਰ ਰਹੇ ਰਾਕੇਸ਼ ਪਾਂਡੇ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ 200 ਤੋਂ ਜ਼ਿਆਦਾ ਕਾਂਗਰਸੀਆਂ ਨੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁਰਪ੍ਰੀਤ ਗੋਗੀ ਦੀ ਹਾਜ਼ਰੀ ਵਿੱਚ ਪਾਂਡੇ ਦੇ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕਰ ਕੇ ਕਾਂਗਰਸ ਕੌਂਸਲਰ ਦਲ ਦੇ ਨੇਤਾ ਹੇਮਰਾਜ ਅਗਰਵਾਲ ਨੂੰ ਬਤੌਰ ਕਾਂਗਰਸ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਣ ਦੀ ਮੰਗ ਕੀਤੀ। ਗੋਗੀ ਨੇ ਬੈਠਕ ਵਿੱਚ ਮੌਜੂਦ ਆਗੂਆਂ ਤੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਪਾਰਟੀ ਲੀੜਰਸ਼ਿਪ ਤੱਕ ਪੰਹੁਚਾਉਣ ਦਾ ਭਰੋਸਾ ਦੇ ਕੇ ਉਨ੍ਹਾਂ ਦੇ ਗ਼ੁੱਸੇ ਨੂੰ ਸ਼ਾਂਤ ਕੀਤਾ। ਇਸ ਮੌਕੇ ’ਤੇ ਕਾਂਗਰਸੀ ਕੌਂਸਲਰ ਹੇਮਰਾਜ ਅਗਰਵਾਲ ਵੀ ਮੌਜੂਦ ਸਨ।
Leave a Comment