ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਡੀਓ ਸੰਦੇਸ਼ ਜਾਰੀ ਕਰਕੇ ਕਿਹਾ ਕਿ ਉਹ 30 ਸਤੰਬਰ ਨੂੰ ਬੁਲਾਏ ਗਏ ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਦਿੱਲੀ ਸਰਕਾਰ ਖ਼ਿਲਾਫ਼ ਕੀਤੀ ਜਾ ਰਹੀ ਸਾਜ਼ਿਸ਼ ਨੂੰ ਨੰਗਾ ਕਰਨਗੇ।ਕੇਜਰੀਵਾਲ ਨੇ ਦਿੱਲੀ ਪੁਲੀਸ ਤੇ ਕੇਂਦਰ ਉਪਰ ਨਿਸ਼ਾਨਾ ਬਣਾਇਆ ਹੈ ਕਿ ‘ਇਹ ਲੋਕ ਹਰ ਕੰਮ ਵਿੱਚ ਆਪਣੀਆਂ ਲੱਤਾਂ ਫਸਾ ਰਹੇ ਹਨ।
ਝੂਠੇ ਮਾਮਲਿਆਂ ਵਿੱਚ ਫਸਾ-ਫਸਾ ਕੇ ਆਪ’ ਦੇ ਵਿਧਾਇਕਾਂ ਨੂੰ ਜੇਲ੍ਹ ਭੇਜ ਰਹੇ ਸਨ। ਕਈ ਮਾਮਲਿਆਂ ਵਿੱਚ ਤਾਂ ਅਦਾਲਤ ਨੂੰ ਚੰਗੀ-ਖਾਸੀ ਝਾੜ ਲਾਈ ਹੈ ਕਿਉਂਕਿ ਝੂਠੇ ਕੇਸ ਬਣਾ ਕਿ ਪਾਰਟੀ ਨੂੰ ਤੰਗ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ਼ਾਇਦ ਕਿਸੇ ਕਾਰਨ ਟੀ.ਵੀ ਚੈਨਲ ਇਸ ਵਿਧਾਨ ਸਭਾ ਸੈਸ਼ਨ ਨੂੰ ਦੀ ਅਗਵਾਈ ਨਾ ਕਰ ਨੈੱਟ ਉਪਰ ਸਿੱਧਾ ਪ੍ਰਸਾਰਨ ਕਰਨਾ ਠੀਕ ਨਹੀਂ। ਉਨ੍ਹਾਂ ਕਿਹਾ, ‘ਇਹ ਸਭ ਕਿਉਂ ਕੀਤਾ ਜਾ ਰਿਹਾ ਹੈ, ਇਸ ਸੈਸ਼ਨ ਦੌਰਾਨ ਦਿੱਲੀ ਸਰਕਾਰ ਤੇ ‘ਆਪ’ ਦੇ ਵਿਧਾਇਕਾਂ ਖ਼ਿਲਾਫ਼ ਰਚੀ ਜਾ ਰਹੀ ਸਾਜ਼ਿਸ਼ ਨੂੂੰ ਨੰਗਾ ਕੀਤਾ ਜਾਵੇਗਾ।
ਮੁੱਖ ਮੰਤਰੀ ਮੁਤਾਬਕ ਦਿੱਲੀ ਸਰਕਾਰ ਦੇ ਲੋਕ ਦੋਸਤ ਕੰਮਾਂ ਵਿੱਚ ਚਰਚਾ ਕਰ ਰਹੇ ਹਨ। ਪਰ ਕੇਂਦਰ ਵੱਲੋਂ ਅੜਿੱਕੇ ਪਾਏ ਜਾ ਰਹੇ ਹਨ। ਉਨਾਂ ਦਾਅਵਾ ਕੀਤਾ ਕਿ 263 ਕਾਲੋਨੀਆਂ ਨੂੰ ਪਾਣੀ ਦੀ ਪੂਰਤੀ ਕੀਤੀ ਜਾ ਰਹੀ ਹੈ, ਬਿਜਲੀ ਸਸਤੀ ਕੀਤੀ ਗਈ ਤੇ ਮੁਹੱਲਾ ਕਲੀਨਿਕਾਂ ਦੀ ਯੋਜਨਾ ਉਪਰ ਕੰਮ ਕੀਤਾ ਜਾ ਰਿਹਾ ਹੈ।
‘ਆਪ’ ਦੇ ਦਰਜਨ ਤੋਂ ਵਧ ਵਿਧਾਇਕਾਂ ਖ਼ਿਲਾਫ਼ ਵੱਖ-ਵੱਖ ਮਾਮਲਿਆਂ ਵਿੱਚ ਕੇਸ ਦਰਜ ਕੀਤੇ ਗਏ ਹਨ। ਕਈਆਂ ਨੂੰ ਜੇਲ੍ਹ ਭੇਜਿਆ ਗਿਆ ਹੈ। ਇਸ ਸੈਸ਼ਨ ਦੌਰਾਨ ਦਿੱਲੀ ਦੇ ਸਿਹਤ ਮੰਤਰੀ ਸਿਤੇਂਦਰ ਜੈਨ ਨੂੰ ਆਮਦਨ ਕਰ ਵਿਭਾਗ ਵੱਲੋਂ ਨੋਟਿਸ ਭੇਜੇ ਜਾਣ ਸਮੇਤ ਤਾਜ਼ੇ ਘਟਨਾਕ੍ਰਮ ਬਾਰੇ ਸੈਸ਼ਨ ਦੌਰਾਨ ਚਰਚਾ ਕੀਤੀ ਜਾਵੇਗੀ।
Leave a Comment