ਕੋਰੋਨਾ ਦਾ ਕੇਹਰ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ।ਦੇਸ਼ ‘ਚ ਲਗਾਤਾਰ ਕੋਰੋਨਾ ਦੀ ਰਫਤਾਰ ਤੇਜ਼ ਹੋ ਰਹੀ ਹੈ।24 ਘੰਟਿਆਂ ਦੇ ਦੌਰਾਨ ਦੇਸ਼ ‘ਚ 62 ਹਜ਼ਾਰ ਤੋਂ ਵੱਧ ਨਵੇਂ Case ਸਾਹਮਣੇ ਆਏ ਹਨ ਤੇ 24 ਘੰਟਿਆਂ ਦੇ ਵਿਚ 291 ਮਰੀਜ਼ਾਂ ਨੇ ਦਮ ਵੀ ਤੋੜ ਦਿੱਤਾ ਹੈ।
1 ਦਿਨ ਦੇ ਵਿਚ 30,000 ਮਰੀਜ਼ ਠੀਕ ਵੀ ਹੋਏ ਨੇ।ਦੇਸ਼ ਦੇ ਵਿਚ ਇਸ ਵੇਲੇ Active ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ 4,52,000 Active Case ਨੇ।
ਹਰ ਰੋਜ਼ ਤੇਜ਼ੀ ਦੇ ਨਾਲ ਵੱਧ ਰਿਹਾ ਹੈ ਅੰਕੜਾ ਚਿੰਤਾ ਵਧਾ ਰਿਹਾ ਹੈ ਕਿਉਂਕਿ ਇਕ ਸਾਲ ਬਾਅਦ ਕੋਰੋਨਾ ਨੇ ਫਿਰ ਤੋਂ ਉਸੇ ਤਰਾਂ ਹੀ ਆਪਣਾ ਕੇਹਰ ਜੋ ਹੈ ਉਹ ਦਿਖਾਨਾ ਸ਼ੁਰੂ ਕਰ ਦਿੱਤਾ ਹੈ।
ਹਾਲਾਂਕਿ ਰਫਤਾਰ ਜ਼ਿੰਦਗੀ ਦੀ ਦੁਬਾਰਾ ਤੋਂ Track ਤੇ ਆਉਣੀ ਸ਼ੁਰੂ ਹੋ ਗਈ ਸੀ ਜਦੋ ਸਬ ਕੁਝ Normal ਹੋ ਗਿਆ ਪਰ ਦੁਬਾਰਾ ਤੋਂ ਇਕ ਵਾਰ ਫਿਰ ਤੋਂ ਕੋਰੋਨਾ ਨੇ Come Back ਕਰਦਿਆਂ ਜੋ ਆਪਣਾ ਕੇਹਰ ਜੋ ਹੈ ਉਹ ਦਿਖਾਨਾ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਦੇ ਵਿਚ ਵੀ ਕੋਰੋਨਾ ਦੀ ਤੇਜ਼ ਰਫਤਾਰ ਜਾਰੀ ਹੈ 3 ਹਜ਼ਾਰ ਤੋਂ ਵੱਧ ਨਵੇਂ case ਸਾਹਮਣੇ ਆਏ ਨੇ। 1 ਦਿਨ ‘ਚ 3,176 ਕੋਰੋਨਾ Case ਰਿਪੋਰਟ ਹੋਏ ਨੇ।
ਇਹ ਇਸ ਸਾਲ ਦਾ ਹੁਣ ਤਕ ਦਾ ਸਬ ਤੋਂ ਵੱਧ ਅੰਕੜਾ ਹੈ।ਇਕਲੇ ਪੰਜਾਬ ‘ਚ 24 ਘੰਟਿਆਂ ਦੌਰਾਨ 59 ਲੋਕਾਂ ਦੀ ਜਾਨ ਵੀ ਚਲੀ ਗਈ ਹੈ।ਸਭ ਤੋਂ ਵੱਧ ਪ੍ਰਭਾਵਿਤ ਜਿਲਿਆਂ ਦੀ ਗੱਲ ਕਰੀਏ ਤਾ ਉਹ ਨੇ ਜਲੰਧਰ ਤੇ ਹੁਸ਼ਿਆਰਪੁਰ।
24 ਘੰਟਿਆਂ ਦੌਰਾਨ ਇਥੇ 14 -14 ਮਰੀਜ਼ਾਂ ਦੀ ਮੌਤ ਹੋਈ ਹੈ।ਨਵਾਂਸ਼ਹਿਰ, ਅੰਮ੍ਰਿਤਸਰ, ਬਠਿੰਡਾ ‘ਚ 4-4 ਮੌਤਾਂ ਹੋਈਆਂ ਨੇ।ਜਲੰਧਰ ‘ਚ 500 Case 24 ਘੰਟਿਆਂ ਦੌਰਾਨ ਰਿਪੋਰਟ ਹੋਏ ਨੇ।
ਮੁਹਾਲੀ ਤੇ ਲੁਧਿਆਣਾ ‘ਚ 400 ਦੇ ਕਰੀਬ ਮਾਮਲੇ ਹਨ ਕੋਰੋਨਾ ਦੇ।ਅੰਮ੍ਰਿਤਸਰ ਤੇ ਪਟਿਆਲਾ ਨੇ ਵੀ ਵਧਾਈ ਹੋਈ ਹੈ Tension।ਓਥੇ ਵੀ ਲਗਾਤਾਰ ਕੈਸੇ ਸਾਹਮਣੇ ਆ ਰਹੇ ਨੇ।
Leave a Comment