ਭਾਰਤੀ ਕਿਸਾਨ ਅੰਦੋਲਨ ਦੇ ਨਾਲ ਨਾਲ ਵਿਦੇਸ਼ੀ ਭਾਰਤੀ ਭਾਈਚਾਰਾ ਖਾਸ ਕਰ ਪੰਜਾਬੀ ਭਾਈਚਾਰਾ ਡੱਟ ਕੇ ਖੜ੍ਹਾ ਹੈ । 26 ਜਨਵਰੀ ਭਾਰਤ ਦੇ ਗਣਤੰਤਰਤਾ ਵਾਲੇ ਦਿਨ Glasgow ਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਭਾਰਤੀ ਟਰੈਕਟਰ ਰੈਲੀ ਦੇ ਹੱਕ ਵਿਚ Glasgow ਦੇ ਗੁਰੂਦਵਾਰਾ “ਗੁਰੂ ਗਰੰਥ ਸਾਹਿਬ ਐਲਵਾਰਟ ਡਰਾਈਵ” ਤੋਂ ਪੈਦਲ ਮਾਰਚ ਸ਼ੁਰੂ ਕਰ ਕੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਹੁੰਦਾ ਹੋਇਆ Glasgow ਦੇ ਦਿਲ ਕਹੇ ਜਾਣ ਵਾਲੇ “Charge Square” ਪੁੱਜਾ।
ਮਾਰਚ ਦੀ ਅਗਵਾਈ ਕਰ ਰਹੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਲਵਾਇਰ ਸਿੰਘ ਮੇਮਿਡ ਤੇ ਕਾਮਰੇਡਰ Paramjit singh ਬਾਸੀ ਨੇ ਇਸ ਮੌਕੇ ਕਿਸਾਨ ਅੰਦੋਲਨ ਦੇ ਹੱਕ ਵਿਚ ਆਪਣੇ ਵਿਚਾਰ ਵੀ ਰੱਖੇ। ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਕਿਸਾਨੀ ਅੰਦੋਲਨ ਦੇ ਪੈਂਤਰੇ ਵੀ ਲਾਏ ਗਏ। Scotland ਵਿਚ ਬਾਰਿਸ਼, ਬਰਫ, ਅਤੇ ਸੀਤ ਮੌਸਮ ਦੇ ਬਾਵਜੂਦ ਕੜਾਕੇ ਦੀ ਠੰਡ ਵਿਚ ਲੋਕਾਂ ਨੇ ਸਰਕਾਰ ਦੀਆਂ Covid 19 ਸੰਬੰਧੀ ਹਦਾਇਤਾਂ ਤਹਿਤ ਸਮਾਜਿਕ ਦੂਰੀ ਰੱਖ ਕੇ ਮਾਸਕ ਪਾ ਕੇ ਮਾਰਚ ਵਿਚ ਹਿਸਾ ਲਿਆ ਹੈ।
Leave a Comment