ਚਮੜੀ ਦੀ ਰੰਗਤ ਨੂੰ ਨਿਖਾਰਨ ਬਾਰੇ ਕੁਝ ਨੁਸਖੇ
ਅੱਜ ਕਲ ਸਾਰੇ ਆਪਣੀ ਚਮੜੀ ਨੂੰ ਲੈ ਕੇ ਕਾਫੀ ਸੁਚੇਤ ਹੋ ਚੁਕੇ ਹਨ| ਉਹ ਕਈ ਪ੍ਰਕਾਰ ਦੇ ਮਹਿੰਗੀਆਂ ਕਰੀਮਾਂ ਦਾ ਇਸਤੇਮਾਲ ਕਰਦੇ ਹਨ ਤੇ ਮਹਿੰਗੇ ਮਹਿੰਗੇ ਸਾਬਣ ਤੇ ਲੋਸ਼ਨ ਖਰੀਦ ਕੇ ਵਰਤ ਦੇ ਹਨ | ਤਾਂ ਜੋ ਓਹਨਾ ਦੀ ਚਮੜੀ ਗੋਰੀ ਤੇ ਬੇਦਾਗ ਹੋ ਸਕੇ ਪਰ ਮਹਿੰਗੇ ਮਹਿੰਗੇ ਲੋਸ਼ਨ ਤੇ ਕ੍ਰੀਮਾਂ ਵੀ ਕੋਈ ਜਿਆਦਾ ਫਾਇਦਾ ਨਹੀਂ ਕਰਦੀਆਂ, ਉਲਟਾ ਨੁਕਸਾਨ ਹੀ ਕਰਦੀਆਂ ਹਨ | ਚਮੜੀ ਤੇ ਪਏ ਕਾਲੇ ਧੱਬੇ ਤੇ ਗੂੜੇ ਰੰਗ ਦੇ ਨਿਸ਼ਾਨਾਂ ਨੂੰ ਛਾਈਆਂ ਤੇ ਅੰਗਰੇਜ਼ੀ ਵਿਚ ਪਿਗਮੇਂਟੇਸ਼ਨ ਵੀ ਕਹਿੰਦੇ ਹਨ |
ਗੋਰੀ ਤੇ ਬੇਦਾਗ ਚਮੜੀ
ਇਹ ਪਿਗਮੇਂਟੇਸ਼ਨ ਕੀ ਹੈ? ਤੇ ਇਹ ਕਿਓਂ ਹੁੰਦੀ ਹੈ ?
ਪਿਗਮੇਂਟੇਸ਼ਨ ਚੇਹਰੇ ਤੇ ਪਏ ਕਾਲੇ ਧੱਬੇ ਜਾਂ ਗੂੜੇ ਰੰਗ ਦੇ ਨਿਸ਼ਾਨਾਂ ਨੂੰ ਕਹਿੰਦੇ ਹਨ | ਇਕ ਸੇਹਤਮੰਦ ਤੇ ਤੰਦਰੁਸਤ ਬੰਦੇ ਦੀ ਚਮੜੀ ਸਾਫ, ਬੇਦਾਗ ਤੇ ਚਮਕਦਾਰ ਹੁੰਦੀ ਹੈ ਤੇ ਇਕ ਬਿਮਾਰ ਬੰਦੇ ਦੀ ਚਮੜੀ ਦੀ ਰੰਗਤ ਵਿਚ ਫਰਕ ਪੈ ਜਾਂਦਾ ਹੈ ਤੇ ਉਹ ਚਮਕਦਾਰ ਤੇ ਬੇਦਾਗ ਨਹੀਂ ਰਹਿੰਦੀ | ਪਿਗਮੇਂਟੇਸ਼ਨ ਦੇ ਕਈ ਕਰਨ ਹਨ, ਇਹ ਓਦੋਂ ਹੁੰਦੀ ਹੈ ਜਦੋਂ ਸਾਡੇ ਸਰੀਰ ਵਿਚ ਮੇਲੇਨਿਨ ਦੀ ਮਾਤਰਾ ਜਿਆਦਾ ਵੱਧ ਜਾਂਦੀ ਹੈ | ਮੇਲੇਨਿਨ ਸਾਡੇ ਸਰੀਰ ਦੀ ਕੁਦਰਤੀ ਰੰਗਤ ਹੁੰਦੀ ਹੈ ਜਿਹੜੀ ਸਾਡੇ ਵਾਲਾਂ, ਚਮੜੀ ਤੇ ਅੱਖਾਂ ਨੂੰ ਰੰਗਤ ਦਿੰਦੀ ਹੈ | ਮੈਲਾਨਿਨ ਸਾਡੇ ਸਰੀਰ ਵਿਚ ਓਦੋਂ ਜਿਆਦਾ ਵਧਦਾ ਹੈ ਜਦੋ ਜਿਆਦਾ ਦੇਰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਚਮੜੀ ਤੇ ਪੈਂਦੀਆਂ ਹਨ ਜਾਂ ਜਦੋਂ ਸਰੀਰ ਵਿਚ ਹਾਰਮੋਨਸ ਦੀ ਮਾਤਰਾ ਘਟਦੀ ਜਾਂ ਵਧਦੀ ਹੋਵੇ ਤੇ ਕਿਸੇ ਖਾਸ ਉਮਰ ਦੇ ਲੋਕਾਂ ਵਿਚ ਵੀ ਮੈਲਾਨਿਨ ਦੀ ਮਾਤਰਾ ਵੱਧ ਜਾਂਦੀ ਹੈ |
ਪਿਗਮੇਂਟੇਸ਼ਨ ਜਿਆਦਾਤਰ ਬੁੱਲਾਂ ਦੇ ਆਲੇ ਦੁਆਲੇ ਤੇ ਨੱਕ ਦੀ ਚਮੜੀ ਤੇ ਹੁੰਦੀ ਹੈ | ਇਸ ਵਿਚ ਪਿਗਮੇਂਟੇਸ਼ਨ ਵਾਲੀ ਚਮੜੀ ਬਾਕੀ ਸਾਰੀ ਚਮੜੀ ਤੋਂ ਜਿਆਦਾ ਗੂੜੇ ਰੰਗ ਦੀ ਹੁੰਦੀ ਹੈ | ਜੇਕਰ ਪਿਗਮੇਂਟੇਸ਼ਨ ਨੂੰ ਕੁਦਰਤੀ ਤਰੀਕੇ ਨਾਲ ਠੀਕ ਕੀਤਾ ਜਾਂਦਾ ਹੈ ਤਾਂ ਇਸ ਦਾ ਦੁਬਾਰਾ ਹੋਣਾਮੁਸ਼ਕਿਲ ਹੁੰਦਾ ਹੈ, ਤੇ ਚਮੜੀ ਦੀ ਰੰਗਤ ਵਿਚ ਵੀ ਨਿਖਾਰ ਆਉਂਦਾ ਹੈ | ਪਿਗਮੇਂਟੇਸ਼ਨ ਨੂੰ ਦੂਰ ਕਰਨ ਲਈ ਕਈ ਤਰੀਕੇ ਹਨ ਪਾਰ ਜੇ ਇਹ ਤਰੀਕੇ ਜਾਂ ਨੁਸਖੇ ਕੁਦਰਤੀ ਹੋਣ ਤਾਂ ਸੋਨੇ ਤੇ ਸੋਹਾਗੇ ਵਾਲੀ ਗੱਲ ਹੋ ਜਾਵੇਗੀ| ਚਲੋ ਫਿਰ ਤੁਹਾਨੂੰ ਇਹੋ ਜਿਹੇ ਨੁਸਖ਼ਿਆਂ ਨਾਲ ਜਾਣੂ ਕਰਵਾਉਂਦੇ ਹਾਂ ਜਿਹੜੇ ਤੁਹਾਨੂੰ ਘਰ ਵਿਚੋਂ ਹੀ ਮਿਲ ਜਾਣਗੇ |
-
ਕੁੰਵਾਰ ਗੰਧਲ (Aloe vera)
ਐਲੋਵੇਰਾ ਵਿੱਚ ਐਲੋਇਨ ਹੁੰਦਾ ਹੈ, ਜੋ ਚਮੜੀ ਨੂੰ ਚਮਕਦਾਰ ਬਣਾਉਣ ਵਿਚ ਮਦਦ ਕਰਦਾ ਹੈ, ਇਹ ਚਮੜੀ ਦੀ ਰੰਗਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਗੋਰਾ ਕਰਦਾ ਹੈ, ਤੇ ਚਮੜੀ ਦੀਆਂ ਕਮੀਆਂ ਜਿਵੇਂ ਕਿ ਕਾਲੇ ਧੱਬੇ ਅਤੇ ਪੈਚਾਂ ਨੂੰ ਦੂਰ ਕਰਦਾ ਹੈ| ਐਲੋ ਵੇਰਾ ਮਰੇ ਹੋਏ ਚਮੜੀ ਦੇ ਸੈੱਲਾਂ ਨੂੰ ਖਤਮ ਕਰਦਾ ਹੈ ਤੇ ਨਵੇਂ ਸੈੱਲਾਂ ਨੂੰ ਬਣਾਉਣ ਵਿਚ ਮਦਦ ਕਰਦਾ ਹੈ | ਐਲੋਵੇਰਾ ਨਾਲ ਚਮੜੀ ਦੇ ਰੰਗ ਨੂੰ ਹਲਕਾ ਕਰਨ ਲਈ ਐਲੋ ਵੇਰਾ ਨੂੰ ਇਸਤੇਮਾਲ ਕਰਨ ਦਾ ਤਰੀਕਾ ਇਸ ਪ੍ਰਕਾਰ ਹੈ :
-
ਐਲੋ ਵੇਰਾ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਕਾਲੇ ਧੱਬੇ ਵਾਲੀ ਚਮੜੀ ਤੇ ਚੰਗੀ ਤਰਾਂ ਲਗਾਉਣਾ ਹੈ |
-
ਦੂਸਰੀ ਸਵੇਰ ਹਲਕੇ ਗਰਮ ਪਾਣੀ ਨਾਲ ਧੋ ਲੈਣਾ ਹੈ |
-
ਓਦੋਂ ਤਕ ਇਸ ਦੀ ਵਰਤੋਂ ਕਰੋ ਜਦੋਂ ਤਕ ਰੰਗ ਵਿਚ ਫਰਕ ਨਾ ਪੈ ਜਾਵੇ |
-
ਦੁੱਧ ਤੇ ਦਹੀ
ਦੁੱਧ, ਦਹੀਂ ਤੇ ਲੱਸੀ ਸਾਡੀ ਚਮੜੀ ਵਾਸਤੇ ਵਰਦਾਨ ਹਨ| ਜਦੋਂ ਸਾਬਣ ਨਹੀਂ ਸਨ ਤਾਂ ਲੋਕ ਦੁੱਧ ਜਾਂ ਦਹੀਂ ਨਾਲ ਹੀ ਨਹਾਉਂਦੇ ਤੇ ਆਪਣੀ ਚਮੜੀ ਨੂੰ ਸਾਫ ਰੱਖਦੇ ਸਨ| ਦੁੱਧ ਜਾਂ ਦਹੀਂ ਵਿਚ ਲੈਕ੍ਟਿਕ ਐਸਿਡ ਹੁੰਦਾ ਹੈ ਜੋ ਚਮੜੀ ਨੂੰ ਨਿਖਾਰਨ ਵਿਚ ਮਦਦ ਕਰਦਾ ਹੈ| ਦਹੀਂ ਜਾਂ ਦੁੱਧ ਦੀ ਵਰਤੋਂ ਨਾਲ ਚਮੜੀ ਵਿਚਲੀ ਨਮੀ ਕਾਫੀ ਦੇਰ ਤਕ ਬਰਕਰਾਰ ਰਹਿੰਦੀ ਹੈ ਤੇ ਇਸ ਨਾਲ ਚਮੜੀ ਜਵਾਨ ਦਿਖਦੀ ਹੈ| ਦਹੀਂ ਜਾਂ ਦੁੱਧ ਦਾ ਇਸਤੇਮਾਲ ਹੇਠ ਲਿਖੇ ਅਨੁਸਾਰ ਕਰੋ :
-
ਦੁੱਧ ਜਾਂ ਲੱਸੀ ਵਿਚ ਰੂਈ ਭਿਓਂ ਕੇ ਦਾਗ ਧੱਬੇ ਵਾਲੀ ਚਮੜੀ ਤੇ ਰੋਜ਼ਾਨਾ ਲਗਾਓ |
-
ਦਹੀਂ ਦੇ ਵਿਚ ਥੋੜੀ ਜਿਹੀ ਹਲਦੀ ਮਿਲਾ ਕੇ ਚੇਹਰੇ ਤੇ ਜਾਂ ਧੱਬੇ ਵਾਲੀ ਥਾਂ ਤੇ ਲੱਗਣ ਨਾਲ ਚਮੜੀ ਦੀ ਰੰਗਤ ਵਿਚ ਬਹੁਤ ਫਰਕ ਪੈਂਦਾ ਹੈ |
-
ਟਮਾਟਰ ਤੇ ਚੀਨੀ
ਟਮਾਟਰ ਵਿਚ ਲਾਈਕੋਪੀਨ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਕਿ ਸਾਡੀ ਚਮੜੀ ਨੂੰ ਕਿਸੇ ਵੀ ਤਰਾਂ ਦੇ ਨੁਕਸਾਨ ਤੋਂ ਬਚਾਉਂਦਾ ਹੈ ਟਮਾਟਰ ਵਿਚ ਵਿਟਾਮਿਨ ਸੀ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ ਜਿਸ ਨਾਲ ਸਾਡੇ ਸਰੀਰ ਨੂੰ ਤਾਕਤ ਤਾ ਮਿਲਦੀ ਹੀ ਹੈ ਤੇ ਨਾਲ ਹੀ ਇਸ ਨਾਲ ਸਾਡੇ ਸਰੀਰ ਵਿਚ ਕੋਲੇਜਨ (collagen ) ਦੀ ਮਾਤਰਾ ਨੂੰ ਵੀ ਵਧਾਉਂਦੀ ਹੈ | ਇਸ ਦਾ ਇਸਤੇਮਾਲ ਹੇਠ ਲਿਖੇ ਅਨੁਸਾਰ ਕਰਨਾ ਹੈ :
-
ਲਾਲ ਟਮਾਟਰ ਨੂੰ ਸਲਾਦ ਦੇ ਰੂਪ ਵਿਚ ਹਰ ਰੋਜ਼ ਆਪਣੇ ਭੋਜਨ ਦਾ ਹਿੱਸਾ ਬਣਾਉਣਾ ਹੈ |
-
ਲਾਲ ਟਮਾਟਰ ਨੂੰ ਦੋ ਹਿੱਸਿਆਂ ਵਿਚ ਕੱਟੋ ਤੇ ਉਸ ਉੱਤੇ ਚੀਨੀ ਜਾਂ ਸ਼ੱਕਰ ਲਗਾਓ
-
ਚੀਨੀ ਜਾਂ ਸ਼ੱਕਰ ਲਗੇ ਟਮਾਟਰ ਦੇ ਹਿੱਸਿਆਂ ਨਾਲ ਆਪਣੇ ਚੇਹਰੇ ਤੇ ਮਾਲਿਸ਼ ਕਰੋ | ਪਰ ਧਿਆਨ ਰਹੇ ਕਿ ਜਿਆਦਾ ਜ਼ੋਰ ਦੀ ਨਾ ਰਗੜੋ, ਨਹੀਂ ਤਾ ਚਮੜੀ ਤੇ ਨੁਕਸਾਨ ਵੀ ਹੋ ਸਕਦਾ ਹੈ |
-
ਸਾਫ ਪਾਣੀ ਨਾਲ ਚਮੜੀ ਨੂੰ ਧੋ ਲਵੋ ਤੇ ਵਧੀਆ ਕਰੀਮ ਜਾਂ ਲੋਸ਼ਨ ਲਗਾਓ |
-
ਕੁਦਰਤੀ ਤੇਲ ( natural oil )
ਕੁਦਰਤੀ ਤੇਲ ਸਾਡੀ ਚਮੜੀ ਦੀ ਰੰਗਤ ਨੂੰ ਨਿਖਾਰਨ ਵਿਚ ਬਹੁਤ ਸਹਾਇਕ ਹੁੰਦੇ ਹਨ| ਕਈ ਤਰਾਂ ਦੇ ਕੁਦਰਤੀ ਤੇਲ ਹਨ ਪਰ ਅੱਜ ਅਸੀਂ ਮੋਰਿੰਗਾ ਦੇ ਤੇਲ (moringa) ਤੇ ਟੀ ਟ੍ਰੀ ( tea tree ) ਤੇਲ ਦੀ ਗੱਲ ਕਰਾਂਗੇ| ਮਰਿੰਗਾ ਦੇ ਤੇਲ ਵਿਚ ਵਿਟਾਮਿਨ ਈ ਤੇ ਬੇਹੇਨਿਕ ਐਸਿਡ ਹੁੰਦਾ ਹੈ ਜੋ ਸਾਡੀ ਚਮੜੀ ਨੂੰ ਸੁਧਾਰਨ ਵਿਚ ਮਦਦ ਕਰਦਾ ਹੈ ਤੇ ਟੀ ਟ੍ਰੀ ਦੇ ਤੇਲ ਇਕ ਅਜਿਹਾ ਜਰੂਰੀ ਤੇਲ ਹੈ ਜਿਸ ਨਾਲ ਸਾਡੀ ਚਮੜੀ ਤੇ ਪਏ ਕਾਲੇ ਧੱਬੇ ਸਾਫ਼ ਹੋ ਜਾਂਦੇ ਹਨ | ਇਹਨਾਂ ਦੋਹਾਂ ਤੇਲਾਂ ਦੇ ਮਿਸ਼੍ਰਣ ਨਾਲ ਪਿਗਮੇਂਟੇਸ਼ਨ ਤੇ ਛਾਈਆਂ ਨੂੰ ਦੂਰ ਕੀਤਾ ਜਾਂ ਸਕਦਾ ਹੈ :
-
ਮੋਰਿੰਗਾ ਤੇਲ ਦੇ 3-4 (drops)ਤੁਪਕੇ ਲਓ ਤੇ ਟੀ ਟ੍ਰੀ ਤੇਲ ਦੇ 1-2 ਤੁਪਕੇ ਲੈ ਕੇ ਦੋਹਾਂ ਨੂੰ ਚੰਗੀ ਤਰਾਂ ਮਿਲਾ ਲਓ|
-
ਇਸ ਮਿਸ਼੍ਰਣ ਨੂੰ ਚੰਗੀ ਤਰਾਂ ਸਾਰੇ ਚੇਹਰੇ ਤੇ ਲਗਾਓ ਤੇ ਚੰਗੀ ਤਰਾਂ ਚਮੜੀ ਵਿਚ ਰਚ ਜਾਂ ਦਿਉ|
-
ਇਸ ਤਰਾਂ ਹਰ ਰੋਜ਼ ਕਰੋ ਤਾਂ ਜੋ ਤੁਹਾਨੂੰ ਵਧੀਆ ਚਮੜੀ ਮਿਲ ਸਕੇ |
ਇਸ ਤਰਾਂ ਦੇ ਹੋਰ ਵੀ ਕਈ ਪ੍ਰਕਾਰ ਦੇ ਘਰੇਲੂ ਉਪਚਾਰ ਹਨ ਜਿਸ ਨਾਲ ਤੁਸੀਂ ਚਮੜੀ ਨੂੰ ਨਵੀ ਰੰਗਤ ਦੇ ਸਕਦੇ ਹੋ ਜਿਵੇਂ ਆਲੂ, ਚੁਕੰਦਰ, ਗੁਲਾਬ ਜਲ, ਤੁਲਸੀ ਦਾ ਪਾਣੀ ਆਦਿ | ਗੁਲਾਬ ਜਲ ਨਾਲ ਹਰ ਰੋਜ਼ ਚਮੜੀ ਸਾਫ ਕਰਨ ਨਾਲ ਚੇਹਰੇ ਤੇ ਨਿਖਾਰ ਆਉਂਦਾ ਹੈ ਤੇ ਚਮੜੀ ਚਮਕਦਾਰ ਬੰਦੀ ਹੈ | ਇਸ ਤਰਾਂ ਆਲੂ ਦੇ ਜੂਸ ਵਿਚ ਮੁਲਤਾਨੀ ਮਿੱਟੀ ਮਿਲਾ ਕੇ ਲਾਉਣ ਨਾਲ ਚੇਹਰਾ ਚਮਕਦਾਰ ਬੰਦਾ ਹੈ|
ਸਬ ਤੋਂ ਜਰੂਰੀ ਗੱਲ ਇਹ ਹੈ ਕਿ ਚਮੜੀ ਨੂੰ ਚਮਕਦਾਰ ਤੇ ਸਾਫ਼ ਬੇਦਾਗ ਬਣੌਨ ਲਈ ਸਿਰਫ ਚਮੜੀ ਨੂੰ ਬਾਹਰੋਂ ਖੂਬਸੂਰਤ ਬਣਾਇਆ ਜਾਂ ਸਕਦਾ ਹੈ ਪਰ ਜੇ ਤੁਸੀਂ ਚਾਹੁੰਦੇ ਹੋ ਕੇ ਤੁਹਾਡੀ ਚਮੜੀ ਅੰਦਰੋਂ ਨਿਰੋਗ ਹੋਵੇ ਤਾਂ ਆਪਣੇ ਭੋਜਨ ਨੂੰ ਬਦਲਣਾ ਜਰੂਰੀ ਹੈ| ਭੋਜਨ ਵਿਚ ਹਰੀਆਂ ਸਬਜ਼ੀਆਂ ਤੇ ਫਲਾਂ ਦਾ ਜਿਆਦਾ ਇਸਤੇਮਾਲ ਕਰਨ ਨਾਲ ਤੁਹਾਡੀ ਚਮੜੀ ਨਿਰੋਗ ਤੇ ਚਮਕਦਾਰ ਹੋ ਜਾਵੇਗੀ| ਇਸ ਤਰਾਂ ਬਾਹਰੀ ਦਿੱਖ ਦੇ ਨਾਲ ਨਾਲ ਅੰਦਰੂਨੀ ਸਿਹਤ ਦਾ ਵੀ ਖਿਆਲ ਰੱਖਣਾ ਜਰੂਰੀ ਹੈ |
Leave a Comment