ਚੰਗੀਆਂ ਤੇ ਵਧੀਆ ਖਾਣ ਆਦਤਾਂ
ਚੰਗੀਆਂ ਤੇ ਵਧੀਆ ਖਾਣ ਆਦਤਾਂ ਬਾਰੇ ਵੀ ਕਈ ਤਰਾਂ ਦੀਆਂ ਖੋਜਾਂ ਕੀਤੀਆਂ ਗਈਆਂ ਹਨ।ਕਹਿੰਦੇ ਹਨ ਕਿ ਜਿੰਨੇ ਤਰਾਂ ਦੇ ਲੋਕ ਓਨੀ ਤਰਾਂ ਦੀਆਂ ਗੱਲਾਂ।ਸੋ ਗੱਲ ਚੰਗੀਆਂ ਖਾਣ ਆਦਤਾਂ (good eating habits) ਦੀ ਹੋ ਰਹੀ ਹੈ, ਜੇ ਚੰਗੀਆਂ ਖਾਣ ਆਦਤਾਂ ਆਪਣਾ ਲਈਏ ਤਾਂ ਬਹੁਤ ਤਰਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਕੁਝ ਹੇਠ ਲਿਖੇ ਤਰੀਕੇ ਆਪਣਾ ਕੇ ਆਪਾਂ ਚੰਗੀਆਂ ਖਾਣ ਆਦਤਾਂ ਵੱਲ ਵੱਧ ਸਕਦੇ ਹਨ :
- ਪਲੇਟ ਨੂੰ ਕੱਚੀਆਂ ਸਬਜ਼ੀਆਂ ਨਾਲ ਭਰ ਲਵੋ : ਜਦੋਂ ਵੀ ਤੁਸੀਂ ਖਾਣਾ ਖਾਣ ਬੈਠੋ ਤਾਂ ਆਪਣੀ ਪਲੇਟ ਵਿਚ ਰੋਟੀ ਸਬਜ਼ੀ ਤੋਂ ਇਲਾਵਾ ਕੱਚੀਆਂ ਸਬਜ਼ੀਆਂ ਵੀ ਰੱਖੋ।ਰੋਟੀ ਸਬਜ਼ੀ ਖਾਣ ਤੋਂ ਪਹਿਲਾਂ ਕੱਚੀਆਂ ਸਬਜ਼ੀਆਂ ਦਾ ਸਲਾਦ ਖਾਣਾ ਜਰੂਰੀ ਹੈ, ਕਿਓਂਕਿ ਜੇ ਸਲਾਦ ਰੋਟੀ ਦੇ ਨਾਲ ਨਾਲ ਖਾਧਾ ਗਿਆ ਤਾਂ ਉਹ ਹਜ਼ਮ ਨਹੀਂ ਹੋਏਗੇ ਤੇ ਪੇਟਦੀਆਂ ਬਿਮਾਰੀਆਂ ਲੱਗਣ ਦਾ ਡਰ ਰਹੇਗਾ ਪਰ ਜੇ ਸਲਾਦ ਪਹਿਲਾਂ ਖਾਧਾ ਗਿਆ ਤਾਂ ਉਹ ਜਲਦੀ ਹਜ਼ਮ ਹੋ ਜਾਏਗਾ ਤੇ ਉਸ ਵਿਚ ਮੌਜੂਦ ਸਾਰੇ ਤੱਤ ਸਾਡੇ ਸਰੀਰ ਨੂੰ ਮਿਲ ਜਾਣਗੇ।ਇਸ ਤਰਾਂ ਕਰਨ ਨਾਲ ਸਾਨੂ ਪੇਟ ਦੀ ਕੋਈ ਬਿਮਾਰੀ ਲੱਗਣ ਦਾ ਕੋਈ ਖ਼ਤਰਾ ਨਹੀਂ ਹੋਵੇਗਾ।
- ਬਹੁਤ ਸਾਰੇ ਫਲ ਖਾਓ : ਚੰਗੀਆਂ ਖਾਣ ਆਦਤਾਂ ਵਿੱਚੋ ਇਕ ਆਦਤ ਹਰ ਤਰਾਂ ਦੇ ਤੇ ਮੋਸਮੀ ਫਲ ਖਾਣ ਦੀ ਆਦਤ ਹੈ।ਜੇ ਹਰ ਰੋਜ ਤੁਸੀਂ ਮੋਸਮੀ ਤੇ ਹਰ ਤਰਾਂ ਦੇ ਫਲ ਖਾਂਦੇ ਹੋ ਤਾਂ ਤੁਹਾਨੂੰ ਕਦੇ ਮਲਟੀਵਿਟਾਮਿਨ ਲੈਣ ਦੀ ਲੋੜ ਨਹੀਂ ਪਏਗੀ।ਕਿਉਂਕਿ ਫਲਾਂ ਵਿਚ ਉਹ ਸਾਰੇ ਤੱਤ ਮੌਜੂਦ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਚਾਹੀਦੇ ਹੁੰਦੇ ਹਨ।ਕੋਸ਼ਿਸ ਇਹ ਕਰਨੀ ਹੈ ਕਿ ਫਲਾਂ ਨੂੰ ਛਿਲਕੇ ਸਮੇਤ ਖਾਧਾ ਜਾਵੇ।
- ਸੰਤੁਲਿਤ ਭੋਜਨ ਖਾਣਾ: ਹਮੇਸ਼ਾ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਮੇਸ਼ਾ ਸੰਤੁਲਿਤ ਤੇ ਪੋਸ਼ਕ ਭੋਜਨ ਹੀ ਖਾਧਾ ਜਾਵੇ।ਸਾਡੀ ਪਲਾਟ ਵਿਚ ਸਹੀ ਮਾਤਰਾ ਵਿਚ ਪ੍ਰੋਟੀਨ (Protein), ਕਾਰਬਸ(Carbohydrate), ਫੈਟਸ(fats) ਤੇ ਵਿਟਾਮਿਨਜ਼ (Vitamins) ਹੋਣੇ ਚਾਹੀਦੇ ਹਨ।
- ਡੱਬਾ ਬੰਦ ਭੋਜਨ ਤੋਂ ਦੂਰ ਰਹਿਣਾ : ਡੱਬਾ ਬੰਦ ਭੋਜਨ ਹੁੰਦਾ ਤਾਂ ਬਹੁਤ ਅਸਾਨ ਹੈ, ਖੋਲੋ, ਗਰਮ ਕਰੋ ਤੇ ਖਾਓ ! ਪਰ ਕੀ ਇਹ ਭੋਜਨ ਸਾਡੀ ਸਿਹਤ ਲਈ ਠੀਕ ਹੈ ? ਨਹੀਂ , ਇਹ ਡੱਬਾ ਬੰਦ ਭੋਜਨ ਸਾਡੇ ਸਰੀਰ ਲਈ ਬਿਲਕੁਲ ਵੀ ਠੀਕ ਨਹੀਂ ਹੈ ਕਿਓਂਕਿ ਇਸ ਨੂੰ ਲੰਬੇ ਸਮੇ ਲਈ ਠੀਕ ਰੱਖਣ ਲਈ ਇਸ ਵਿਚ ਕਈ ਤਰਾਂ ਦੇ ਹਾਨੀਕਾਰਕ ਪਦਾਰਥ ਮਿਲਾਏ ਜਾਂਦੇ ਹਨ ਜੋ ਸਾਡੇ ਸਰੀਰ ਨੂੰ ਨੁਕਸਾਨ ਪੋਹਚਉਂਦੇ ਹਨ।ਇਸ ਲਈ ਘਰ ਵਿਚ ਹੀ ਖਾਣਾ ਬਣਾਓ ਤੇ ਖਾਓ ! ਜੇ ਨਹੀਂ ਆਓਂਦਾ ਤਾਂ ਤੁਸੀਂ ਖਾਣਾ ਬਣਾਉਣ ਦੀਆਂ ਵੀਡੀਓ ਦੇਖ ਸਕਦੇ ਹੋ।
- ਚੀਨੀ ਤੇ ਨਮਕ ਦੀ ਮਾਤਰਾ ਘਟਾਣੀ: ਚੀਨੀ ਤੇ ਨਮਕ ਆਪਣੇ ਭੋਜਨ ਵਿਚੋਂ ਘਟਾਣਾ ਜਰੂਰੀ ਹੈ।ਚੀਨੀ ਜੇ ਬੰਦ ਕਰਨੀ ਹੈ ਤਾਂ ਚੀਨੀ ਦੀ ਜਗਾ ਤੁਸੀਂ ਗੁੜ ਦਾ ਇਸਤੇਮਾਲ ਕਰ ਸਕਦੇ ਹੋ।ਜੇ ਸਧਾਰਨ ਨਾਮਕ ਦੀ ਜਗਾ ਪਾਕਿਸਤਾਨੀ ਨਮਕ ਜਿਸ ਨੂੰ ਸੇਂਧਾ ਨਮਕ ਵੀ ਕਹਿੰਦੇ ਹਨ ਦਾ ਇਸਤੇਮਾਲ ਕਰ ਸਕਦੇ ਹੋ।ਕਿਓਂਕਿ ਚੀਨੀ ਤੇ ਨਾਮਕ ਵਿਚਲੇ ਹਾਨੀਕਾਰਕ ਤੱਤ ਸਾਡੇ ਸਰੀਰ ਨੂੰ ਨੁਕਸਾਨ ਹੀ ਪੋਹੰਚਉਂਦੇ ਹਨ।ਜਿਸ ਨਾਲ ਬੀ ਪੀ ਤੇ ਸ਼ੂਗਰ ਦੀ ਬਿਮਾਰੀ ਹੋਣ ਦਾ ਖ਼ਤਰਾ ਹੁੰਦਾ ਹੈ।
- 8 ਤੋਂ 10 ਗਲਾਸ ਪਾਣੀ ਪੀਓ: ਸਾਡੇ ਸਰੀਰ ਵਿਚ 70 % ਪਾਣੀ ਹੀ ਹੈ ਸੋ ਸਾਨੂ ਹਰ ਰੋਜ਼ 8 ਤੋਂ 10 ਗਲਾਸ ਪਾਣੀ ਦੇ ਪੀਣੇ ਚਾਹੀਦੇ ਹਨ ਤਾਂ ਜੋ ਸਾਡੇ ਸਰੀਰ ਵਿਚ ਪਾਣੀ ਦੀ ਕਮੀ ਨਾ ਹੋਵੇ।ਸਵੇਰੇ ਉੱਠਣ ਤੋਂ ਬਾਦ ਬਿਨਾ ਕੁਰਲੀ ਜਾ ਬੁਰਸ਼ ਕਰਨ ਤੋਂ ਪਹਿਲਾਂ ਸਾਨੂ ਦੋ ਗਲਾਸ ਪਾਣੀ ਦੇ ਪੀਣੇ ਚਾਹੀਦੇ ਹਨ ਤਾਂ ਜੋ ਸਾਡੇ ਅੰਦਰ ਮੌਜੂਦ ਸਾਰੇ ਹਾਨੀਕਾਰਕ ਟੋਕਸਿਨ ਬਾਹਰ ਨਿਕਲ ਸਕਣ।
- ਖਾਣਾ ਮਜ਼ੇ ਲੈ ਕੇ ਖਾਓ: ਸੰਤੁਲਿਤ ਭੋਜਨ, ਕੱਚੀਆਂ ਸਬਜ਼ੀਆਂ ਤੇ ਮੋਸਮੀ ਫਲ ਪਲੇਟ ਵਿਚ ਹੋਣ ਤੇ ਉਹ ਵੀ ਮਜ਼ੇ ਨਾਲ ਖਾਣੇ, ਇਹ ਕਿਵੇਂ ਹੋ ਸਕਦਾ ਹੈ? ਇਹ ਸਭ ਦਾ ਪ੍ਰਸ਼ਨ ਹੋਵੇਗਾ।ਜੇ ਕੀਤੇ ਪੀਜ਼ਾ, ਬਰਗਰ , ਚਿਪਸ , ਨੂਡਲ ਆਦਿ ਪਲਾਟ ਵਿਚ ਹੁੰਦੇ ਤਾਂ ਮਜ਼ੇ ਨਾਲ ਖਾਂਦੇ।
ਚਲੋ ਠੀਕ ਹੈ ਪਰ ਅਸੀਂ ਪ੍ਰੋਸੱਸਐਡ ਭੋਜਨ ਤੋਂ ਦੂਰੀ ਬਣੌਣੀ ਹੈ ਤੇ ਪੋਸ਼ਟਿਕ ਭੋਜਨ ਨਾਲ ਦੋਸਤੀ ਕਰਨੀ ਹੈ ਇਸ ਲਈ ਪੋਸ਼ਟਿਕ ਭੋਜਨ ਨੂੰ ਜੇ ਮਜ਼ੇ ਲੈ ਕੇ ਨਹੀਂ ਖਾਧਾ ਗਿਆ ਤਾਂ ਉਹ ਦੋਸਤੀ ਜ਼ਿਆਦਾ ਦੇਰ ਤਕ ਨਹੀਂ ਚਲਣੀ। ਜੇ ਸਾਨੂ ਤੰਦਰੁਸਤ ਰਹਿਣਾ ਹੈ ਤਾਂ ਪੋਸ਼ਟਿਕ ਤੇ ਸੰਤੁਲਿਤ ਭੋਜਨ ਦੇ ਨਾਲ ਨਾਲ ਕੱਚੀਆਂ ਸਬਜ਼ੀਆਂ ਤੇ ਫਲਾਂ ਨੂੰ ਮਜ਼ੇ ਲੈ ਕੇ ਹੀ ਖਾਣਾ ਚਾਹੀਦਾ ਹੈ।
Leave a Comment