
ਚੰਗੀ ਸਿਹਤ ਲਈ ਜਰੂਰੀ ਹੈ ਚੰਗਾ ਖਾਣਾ ਤੇ ਚੰਗੀਆਂ ਖਾਣ ਆਦਤਾਂ (Good eating habits)
ਅੱਜ ਕਲ ਹਰ ਕੋਈ ਚੰਗੀ ਸਿਹਤ ਚਾਹੁੰਦਾ ਹੈ, ਪਰ ਹਰ ਕੋਈ ਚੰਗੀ ਕਿਸਮਤ ਵਾਲਾ ਨਹੀਂ ਹੁੰਦਾ।ਅਜ ਕਲ ਚੰਗੀ ਸਿਹਤ ਪਾਉਣਾ ਇਕ ਸੁਪਨੇ ਵਰਗਾ ਲੱਗਦਾ ਹੈ।ਪਰ ਵਧੀਆ ਸਿਹਤ ਪਾਉਣਾ ਇਕ ਸੁਪਨਾ ਨਹੀਂ ਸਗੋਂ ਇਹ ਅਸਲ ਵਿਚ ਬਹੁਤ ਆਸਾਨ ਹੈ।ਬਸ ਇਕ ਛੋਟਾ ਜਿਹਾ ਬਦਲਾਵ ਕਰਨਾ ਹੈ।ਉਹ ਬਦਲਾਵ ਹੈ ਸਾਡੇ ਭੋਜਨ ਖਾਣ ਦੇ ਤਰੀਕੇ ਵਿਚ।ਆਓ! ਤੁਹਾਨੂੰ ਸਹੀ ਤਰੀਕੇ ਨਾਲ ਭੋਜਨ ਖਾਣ ਬਾਰੇ ਵਿਸਤਾਰ ਵਿਚ ਸਮਝਾਉਂਦੇ ਹਾਂ।
ਜਦੋਂ ਭੋਜਨ ਖਾਣ ਦੇ ਤਰੀਕੇ ਬਾਰੇ ਗੱਲ ਕਰਦੇ ਹਾਂ ਤਾਂ ਇਕ ਗੱਲ ਸਾਹਮਣੇ ਆਉਂਦੀ ਹੈ ਕਿ ਹਰ ਇਕ ਵਿਅਕਤੀ ਦਾ ਬੋਜਾਂ ਕਰਨ ਦਾ ਤਰੀਕਾ ਤੇ ਆਦਤਾਂ ਅਲੱਗ ਅਲੱਗ ਹੁੰਦੀਆਂ ਹਨ। ਕੋਈ ਭੋਜਨ ਟੀ ਵੀ ਦੇਖਦੇ ਖਾਂਦਾ ਹੈ ਤੇ ਕੋਈ ਗਲਾਂ ਕਰਦਾ ਕਰਦਾ ਭੋਜਨ ਕਰਦਾ ਹੈ।ਇਸ ਤਰਾਂ ਕੋਈ ਫਲਾਂ ਨੂੰ ਭੋਜਨ ਤੋਂ ਬਾਅਦ ਖਾਂਦਾ ਹੈ ਤੇ ਕੋਈ ਭੋਜਨ ਤੋਂ ਬਾਅਦ ਪਾਣੀ ਜਾਂ ਚਾਹ ਪੀਂਦਾ ਹੈ।ਪਰ ਇਹ ਜਰੂਰੀ ਨਹੀਂ ਕਿ ਹਰ ਵਿਅਕਤੀ ਦੀਆਂ ਆਦਤਾਂ ਤੇ ਤਰੀਕੇ ਗ਼ਲਤ ਹੀ ਹੋਣ ਸਗੋਂ ਕਈ ਵਾਰੀ ਚੰਗੀਆਂ ਆਦਤਾਂ ਵੀ ਹੁੰਦੀਆਂ ਹਨ।
ਮੇਰੇ ਕਹਿਣ ਦਾ ਅਰਥ ਹੈ ਕਿ ਚੰਗੀ ਸਿਹਤ ਲਈ ਚੰਗੀਆਂ ਭੋਜਨ ਕਰਨ ਦੀਆਂ ਆਦਤਾਂ ਤੇ ਚੰਗੇ ਤਰੀਕੇ ਹੋਣੇ ਬਹੁਤ ਜਰੂਰੀ ਹੈ।
ਜੇ ਤੁਹਾਨੂੰ ਲੱਗਦਾ ਹੈ ਕਿ ਐਨੀ ਸਾਲਾਂ ਪੁਰਾਣੀ ਆਦਤ ਕਿਵੇਂ ਬਾਦਲ ਸਕਦੀ ਹੈ ਤਾਂ ਤੁਸੀਂ ਬਿਲਕੁਲ ਠੀਕ ਸੋਚਦੇ ਹੋ ਪਰ ਅਸੰਭਵ ਕੁਝ ਵੀ ਨਹੀਂ।ਹੌਲ਼ੀ ਹੌਲ਼ੀ ਆਦਤਾਂ ਬਦਲੀਆਂ ਜਾ ਸਕਦੀਆਂ ਹਨ।
ਜੇ ਤੁਸੀਂ ਸਦਾ ਲਈ ਆਪਣੀਆਂ ਖਾਣ ਦੀਆਂ ਆਦਤਾਂ ਸੁਧਾਰਨਾ ਚਾਹੁੰਦੇ ਹੋ ਤਾਂ ਬਹੁਤ ਹੀ ਸਮਝਦਾਰੀ ਤੋਂ ਕੰਮ ਲੈਣਾ ਪਵੇਗਾ |
ਜਦੋਂ ਵੀ ਕੁਝ ਬਦਲਣਾ ਹੁੰਦਾ ਹੈ ਤਾਂ ਅਸੀਂ ਉਸ ਆਦਤ ਜਾਂ ਤਰੀਕੇ ਬਾਰੇ ਤਿੰਨ ਤਰਾਂ ਨਾਲ ਸਮਝ ਕੇ ਉਸ ਨੂੰ ਹੌਲ਼ੀ ਹੌਲ਼ੀ ਬਦਲ ਸਕਦੇ ਹਾਂ।ਉਹ ਤਿੰਨ ਤਰੀਕੇ ਹਨ :
- ਆਪਣੀਆਂ ਭੋਜਨ ਕਰਨ ਦੀਆਂ ਆਦਤਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨਾ (reflect)| ਚੰਗੀਆਂ, ਮਾੜੀਆਂ ਸਾਰੀਆਂ ਆਦਤਾਂ ਬਾਰੇ ਜਾਣਕਾਰੀ ਹੋਣੀ ਜਰੂਰੀ ਹੈ।
- ਆਪਣੀਆਂ ਮਾੜੀਆਂ ਆਦਤਾਂ ਨੂੰ ਚੰਗੀਆਂ ਵਿਚ ਬਦਲਣਾ(replace)।
- ਆਪਣੀਆਂ ਚੰਗੀਆਂ ਆਦਤਾਂ ਨੂੰ ਹੋਰ ਮਜਬੂਤ ਕਰਨਾ (Reinforce)। ਆਓ ! ਆਪਾਂ ਹੁਣ ਹਨ ਬਾਰੇ ਵਿਸਤਾਰ ਨਾਲ ਚਰਚਾ ਕਰਦੇਂ ਹਾਂ।
ਭੋਜਨ ਖਾਣ ਦੇ ਤਰੀਕੇ ਤੇ ਆਦਤਾਂ ਬਾਰੇ ਪੂਰੀ ਜਾਣਕਾਰੀ (Reflect):
ਖਾਣ-ਪੀਣ ਦੀਆਂ ਆਦਤਾਂ ਦੀ ਲਿਸਟ: ਸਭ ਤੋਂ ਪਹਿਲਾਂ ਆਪਣੇ ਖਾਣ ਤੇ ਪੀਣ ਵਾਲੀਆਂ ਆਦਤਾਂ ਦੀ ਇਕ ਲਿਸਟ ਤਿਆਰ ਕਰੋ।ਉਸ ਵਿਚ ਜੋ ਵੀ ਤੁਸੀਂ ਖਾਂਦੇ ਜਾਂ ਪੀਂਦੇ ਹੋ ਸਭ ਕੁਝ ਸ਼ਾਮਿਲ ਹੋਣਾ ਚਾਹੀਦਾ ਹੈ।ਹਰ ਇਕ ਚੰਗੀ ਮਾੜੀ ਆਦਤ ਬਾਰੇ ਪੂਰੀ ਜਾਣਕਾਰੀ ਹੋਣੀ ਜਰੂਰੀ ਹੈ।ਤੁਸੀਂ ਕਿਸ ਵਕਤ ਕੀ ਖਾਂਦੇ ਉਸਦਾ ਸਮਾਂ ਵੀ ਲਿਖੋ ਤਾਂ ਜੋ ਤੁਸੀਂ ਆਪਣੀਆਂ ਆਦਤਾਂ ਬਾਰੇ ਪੂਰੀ ਤਰਾਂ ਜਾਣ ਸਕੋ।ਉਸ ਲਿਸਟ ਵਿਚ ਇਹ ਵੀ ਲਿਖੋ ਕਿ ਤੁਸੀਂ ਭੋਜਨ ਕਦੋਂ ਖਾਂਦੇ ਹੋ।ਜਿਵੇਂ ਕਿ ਤੁਸੀਂ ਭੋਜਨ ਭੁੱਖ ਲੱਗਣ ਤੇ ਖਾਂਦੇ ਹੋ ਜਾਂ ਬਿਨਾ ਭੁੱਖ ਤੋਂ ਹੀ ਖਾ ਲੈਂਦੇ ਹੋ , ਜਾਂ ਜਦੋਂ ਤੁਸੀਂ ਬਹੁਤ ਤਣਾਅ (stress) ਵਿਚ ਹੁੰਦੇ ਹੋ ਉਦੋਂ ਤੁਸੀਂ ਭੋਜਨ ਖਾਂਦੇ ਹੋ ਤੇ ਜਾਂ ਬਹੁਤ ਖੁਸ਼ ਹੋਣ ਤੇ ਭੋਜਨ ਦਾ ਅੰਨਦ ਲੈਂਦੇ ਹੋ।ਇਹਨਾਂ ਸਭ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਹੀ ਤੁਹਾਨੂੰ ਭੋਜਨ ਖਾਣ ਦੀ ਲਿਸਟ ਤਿਆਰ ਕਰਨੀ ਚਾਹੀਦੀ ਹੈ।
ਚੰਗੀਆਂ-ਮਾੜੀਆਂ ਆਦਤਾਂ ਨੂੰ ਪਹਿਚਾਣੋ : ਹੁਣ ਜਦੋਂ ਤੁਹਾਡੀ ਲਿਸਟ ਤਿਆਰ ਹੋ ਜਾਵੇ ਤਾਂ ਦੇਖੋ ਕਿ ਤੁਹਾਡੀ ਮਾੜੀ ਤੇ ਚੰਗੀ ਆਦਤ ਕਿਹੜੀ ਹੈ।ਕਿਤੇ ਤੁਹਾਡੀ ਲਿਸਟ ਮੁਤਾਬਿਕ ਤੁਸੀਂ ਜਿਆਦਾ ਖਾਣਾ ਤਾਂ ਨਹੀਂ ਖਾ ਰਹੇ, ਕੀਤੇ ਤੁਸੀਂ ਬਹੁਤ ਜਲਦੀ ਜਲਦੀ ਵਿਚ ਭੋਜਨ ਤਾਂ ਨਹੀਂ ਕਰ ਰਹੇ ਹੋ।ਕਿਤੇ ਤੁਸੀਂ ਪਾਣੀ ਘੱਟ ਤਾਂ ਨਹੀਂ ਪੀ ਰਹੇ ਹੋ ਆਦਿ।
ਬਿਨਾ ਭੁੱਖ ਤੋਂ ਖਾਣਾ ਖਾਣ ਦੀ ਇੱਛਾ ਦੇ ਕਾਰਣ : ਜਦੋਂ ਤੁਹਾਨੂੰ ਬਿਨਾ ਭੁੱਖ ਤੋਂ ਭੋਜਨ ਖਾਣ ਨੂੰ ਦਿਲ ਕਰਦਾ ਹੈ ਤਾਂ ਉਹਨਾਂ ਕਾਰਣਾਂ ਦੀ ਵੀ ਲਿਸਟ ਬੱਣਨੀ ਚਾਹੀਦੀ ਹੈ।ਉਹ ਕੇਹੜਾ ਐਸਾ ਵਕਤ ਹੈ ਜਦੋਂ ਤੁਹਾਨੂੰ ਭੋਜਨ ਦੀ ਤਲਬ ਹੁੰਦੀ ਹੈ? ਜਿਵੇਂ ਕਿ ਜਦੋਂ ਤੁਸੀਂ ਫਰਿਜ ਖੋਲਦੇ ਹੋ ਤੇ ਤੁਹਾਡਾ ਮਨ ਪਸੰਦ ਖਾਣਾ ਦੇਖ ਕੇ ਤੁਹਾਡੇ ਤੋਂ ਰਹਿ ਨਹੀ ਹੁੰਦਾ।ਇਸ ਤਰਾਂ ਦੇ ਕਿੰਨੇ ਹੀ ਕਾਰਣ ਹਨ ਜਿਹਨਾਂ ਕਰਕੇ ਹੋਰ ਭੋਜਨ ਖਾਣ ਨੂੰ ਦਿਲ ਕਰਦਾ ਰਹਿੰਦਾ ਹੈ।ਮਿਸਾਲ ਦੇ ਤੋਰ ਤੇ ਕਿਸੇ ਕੰਮ ਦੀ ਟੈਨਸ਼ਨ, ਜਾਂ ਕੰਮ ਹੋਣ ਦੀ ਖੁਸ਼ੀ ,ਆਦਿ।
ਬਿਨਾ ਭੁੱਖ ਖਾਣਾ ਖਾਣ ਦੇ ਕਾਰਣਾਂ ਤੋਂ ਛੁਟਕਾਰਾ : ਹੁਣ ਇਹਨਾਂ ਕਾਰਣਾਂ ਤੋਂ ਛੁਟਕਾਰਾ ਤੁਸੀਂ ਆਪਣੇ ਆਪ ਹੀ ਪਾ ਸਕਦੇ ਹੋ।ਆਪਣੇ ਆਪ ਨੂੰ ਇਕ ਸਵਾਲ ਪੁੱਛ ਕੇ ਕਿ ਮੈਂ ਇਸ ਮਾੜੀ ਆਦਤ ਤੋਂ ਛੁਟਕਾਰਾ ਪਾਉਣ ਲਈ ਕਿ ਕਰ ਸਕਦਾ ਹਾਂ ? ਜਿਵੇਂ ਕਿ ਬਾਰ ਬਾਰ ਫਰਿਜ ਨਾ ਖੋਲਣਾ, ਕੰਟੀਨ ਨਾ ਜਾਣਾ ਆਦਿ।
ਪਰ ਫਰਿਜ ਤਾਂ ਕਈ ਬਾਰੀ ਖੋਲ੍ਹਣਾ ਪੈਂਦਾ ਹੈ ਜੇ ਫਰਿਜ ਵਿਚੋਂ ਸਿਹਤ ਖ਼ਰਾਬ ਕਰਨ ਵਾਲੇ ਭੋਜਨ ਦੀ ਥਾਂ ਫਲ ਜਾ ਸਬਜ਼ੀ ਕੱਢ ਕੇ ਖਾਧੀ ਜਾਵੇ ਤਾਂ ਇਕ ਬਹੁਤ ਵਧੀਆ ਆਦਤ ਹੈ।ਕੰਟੀਨ ਦੀ ਥਾਂ ਜੇ ਆਪਣੇ ਘਰ ਤੋਂ ਹੀ ਵਧੀਆ ਖਾਂਣਾ ਤਿਆਰ ਕਰ ਕੇ ਲੈ ਜਾਇਆ ਜਾਵੇ ਤਾਂ ਉਹ ਵੀ ਇਕ ਵਧੀਆ ਆਦਤ ਹੈ।
ਆਦਤਾਂ ਨੂੰ ਬਦਲਣਾ (Replace): ਮਾੜੀਆਂ ਖਾਣ ਆਦਤਾਂ ਨੂੰ ਚੰਗੀਆਂ ਵਿਚ ਬਦਲਣਾ ਜਿਵੇਂ ਕਿ ਤੁਸੀਂ ਖਾਣਾ ਬਹੁਤ ਤੇਜ਼ ਖਾਂਦੇ ਹੋ ਤਾਂ ਤੁਸੀਂ ਉਸਨੂੰ ਬਦਲ ਕੇ ਹੌਲ਼ੀ ਹੌਲ਼ੀ ਖਾਣ ਦੀ ਆਦਤ ਪਾ ਲੈਣੀ ਚਾਹੀਦੀ ਹੈ। ਜੇ ਤੁਸੀਂ ਖਾਣਾ ਖਾਣ ਤੋਂ ਬਾਅਦ ਪਾਣੀ ਪੀਂਦੇ ਹੋ ਤਾਂ ਪਾਣੀ ਘੰਟੇ ਬਾਅਦ ਪੀਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਖਾਣਾ ਹੌਲ਼ੀ ਹੌਲ਼ੀ ਨਹੀਂ ਖਾ ਸਕਦੇ ਤਾਂ ਤੁਸੀਂ ਇਕ ਚਮਚ ਖਾਣ ਤੋਂ ਬਾਅਦ ਚਮਚ ਨੂੰ ਪਲੇਟ ਵਿਚ ਰੱਖ ਕੇ ਮੂੰਹ ਵਿਚਲੇ ਖਾਣੇ ਨੂੰ ਖਤਮ ਕਰਨਾ ਹੈ ਤੇ ਫਿਰ ਚਮਚ ਚਕਣਾ ਹੈ।ਇਸ ਤਰਾਂ ਤੁਸੀਂ ਆਪਣੀ ਆਦਤ ਬਦਲ ਸਕਦੇ ਹੋ।
ਭੋਜਨ ਉਦੋਂ ਹੀ ਖਾਓ ਜਦੋਂ ਤੁਹਾਨੂੰ ਅਸਲ ਵਿਚ ਭੁੱਖ ਲੱਗੀ ਹੋਵੇ।ਬਿਨਾ ਭੁੱਖ ਤੋਂ ਭੋਜਨ ਕਰਨਾ ਗ਼ਲਤ ਆਦਤ ਹੈ।ਕਈ ਲੋਕ ਕੰਮ ਤੋਂ ਥੱਕ ਕੇ ਖਾਣਾ ਖਾ ਲੈਂਦੇ ਹਨ ਜਦੋ ਕਿ ਓਹਨਾ ਨੂੰ ਭੁੱਖ ਨਹੀਂ ਲੱਗੀ ਹੁੰਦੀ।ਕਈ ਲੋਕ ਜਦੋਂ ਬੋਰ ਹੋ ਜਾਂਦੇ ਹਨ ਓਦੋਂ ਭੋਜਨ ਕਰ ਲੈਂਦੇ ਹਨ। ਇੰਹਨਾਂ ਸਭ ਕਾਰਣਾ ਤੋਂ ਬਚਣ ਲਈ ਥੋੜੀ ਮੇਹਨਤ ਕਰਨੀ ਪੈਣੀ ਹੈ।ਜਿਵੇਂ ਕਿ ਜਦੋਂ ਤੁਸੀਂ ਦਫਤਰ ਤੋਂ ਆਓ ਤਾਂ ਸਿੱਧੇ ਖਾਣਾ ਖਾਣ ਦੀ ਬਜਾਏ ਕੱਪੜੇ ਬਦਲ ਕੇ ਆਪਣੇ ਘਰ ਪਰਿਵਾਰ ਨਾਲ ਗੱਲ ਬਾਤ ਕਰੋ ਜਾਂ ਆਪਣੇ ਕਿਸੇ ਦੋਸਤ ਨਾਲ ਗੱਲ ਕਰ ਲਓ ਤਾਂ ਜੋ ਤੁਹਾਨੂੰ ਇਕ ਸੰਤੁਸ਼ਟੀ ਮਿਲ ਸਕੇ।
ਚੰਗੀਆਂ ਖਾਣ ਆਦਤਾਂ ਨੂੰ ਹੋਰ ਮਜਬੂਤ ਕਰਨਾ (Reinforce): ਕੋਈ ਵੀ ਆਦਤ ਇਕੋ ਦਮ ਨਹੀਂ ਬਦਲੀ ਜਾ ਸਕਦੀ, ਉਸਨੂੰ ਬਦਲਣ ਲਈ ਪੱਕਾ ਇਰਾਦਾ ਚਾਹੀਦਾ ਹੈ।ਜਦੋਂ ਵੀ ਤੁਹਾਨੂੰ ਲਗੇ ਕਿ ਤੁਹਾਡੀ ਕੋਈ ਆਦਤ ਗ਼ਲਤ ਹੈ ਤੇ ਤੁਸੀਂ ਉਸਨੂੰ ਬਦਲਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਸਵਾਲ ਕਰੋ ਕਿ ਕੀ ਇਹ ਆਦਤ ਠੀਕ ਹੈ? ਮੈਂ ਇਹ ਆਦਤ ਕਦੋਂ ਤੇ ਕਿਉਂ ਅਪਣਾਈ ?ਆਦਿ।ਤੁਸੀਂ ਆਪਣੀ ਆਦਤ ਬਦਲ ਸਕਦੇ ਹੋ ਜੇ ਤੁਸੀਂ ਪੱਕਾ ਇਰਾਦਾ ਕਰ ਲਵੋ| ਜੇ ਤੁਸੀਂ ਚੰਗੀਆਂ ਖਾਣ ਆਦਤਾਂ(Good eating habits) ਅਪਣਾ ਲੈਂਦੇ ਹੋ ਤਾਂ ਤੁਸੀਂ ਚੰਗੀ ਸਿਹਤ ਦੇ ਮਾਲਕ ਹੋ ਸਕਦੇ ਹੋ।
Leave a Comment