ਡਰਾਵਣੇ ਰੂਪ ‘ਚ ਪਾਕਿਸਤਾਨ ਨੂੰ ਪਹਿਲੀ ਵਾਰ ਜ਼ੋਰਦਾਰ ਢੰਗ ਨਾਲ ਫਿਟਕਾਰਿਆ ਗਿਆ:ਸੁਸ਼ਮਾ ਸਵਰਾਜ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵੱਲੋਂ ਕਸ਼ਮੀਰ ਦੇ ਮੁੱਦੇ ਉਤੇ ਭਾਰਤ ਦੀ ਕੀਤੀ ਗਈ ‘ਨਿੰਦਾ’ ਦਾ ਕਰਾਰਾ ਜਵਾਬ ਦਿੰਦਿਆਂ ਭਾਰਤ ਨੇ ਅੱਜ ਕਿਹਾ ਹੈ ਕਿ ਜਿਹੜੇ ਦੇਸ਼ ਹੋਰਨਾਂ ਉਤੇ ਮਨੁੱਖੀ ਹੱਕ ਦੀ ਉਲੰਘਣਾ ਦੇ ਇਲਜ਼ਾਮ ਲਾ ਰਹੇ ਹਨ, ਉਨ੍ਹਾਂ ਨੂੰ ਪਹਿਲਾਂ ਇਸ ਸਬੰਧੀ ਆਪਣੇ ਗਿਰੇਬਾਨ ਵਿੱਚ ਝਾਤੀ ਮਾਰਨੀ ਚਾਹੀਦੀ ਹੈ।
ਇਸ ਤਰ੍ਹਾਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਭਾਰਤ ਨੇ ਬਲੋਚਿਸਤਾਨ ਨੂੰ ਸਰਕਾਰੀ ਦਮਨ ਦੇ ਸਭ ਤੋਂ ਡਰਾਵਣੇ ਰੂਪ ‘ਚ ਪਾਕਿਸਤਾਨ ਨੂੰ ਪਹਿਲੀ ਵਾਰ ਜ਼ੋਰਦਾਰ ਢੰਗ ਨਾਲ ਫਿਟਕਾਰਿਆ ਗਿਆ|
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 71ਵੇਂ ਸੈਸ਼ਨ ਵਿੱਚ ਆਪਣੇ ਸੰਬੋਧਨ ਦੌਰਾਨ ਪਾਕਿਸਤਾਨ ਉਤੇ ਜ਼ੋਰਦਾਰ ਬੋਲਦਿਆਂ ਕਿਹਾ ਕਿ ‘ਸਾਡੇ ਵਿਚਕਰ’ ਅਜਿਹੇ ਵੀ ਦੇਸ਼ ਹਨ, ਜਿਥੇ ਯੂਐਨ ਵੱਲੋਂ ਦਹਿਸ਼ਤਗਰਦ ਗਰਦਾਨੇ ਗਏ ਲੋਕ ਖੁੱਲ੍ਹੇ ਘੁੰਮਦੇ ਹਨ ਅਤੇ ‘ਬਿਨਾਂ ਕਿਸੇ ਦੇ ਡਰ-ਭੈਅ ਤੋਂ ’ ਬੋਲਦਾ ਹਨ।
ਉਨ੍ਹਾਂ ਅਜਿਹੇ ਮੁਲਕਾਂ ਨੂੰ ਵੀ ਅਲੱਗ-ਥਲੱਗ ਕਰ ਦੇਣ ਦੀ ਜ਼ੋਰਦਾਰ ਆਵਾਜ਼ ਉਠਾਈ ਜਿਹੜੇ ਦਹਿਸ਼ਤਗਰਦੀ ਦੀ ਜ਼ੁਬਾਨ ਬੋਲਦੇ ਹਨ ਤੇ ਦਹਿਸ਼ਤਗਰਦਾਂ ਨੂੰ ਸ਼ਹਿ ਦੇਣਾ ਜਿਨ੍ਹਾਂ ਦਾ ‘ਖ਼ਾਸਾ’ ਬਣ ਗਿਆ ਹੈ।
ਉਨ੍ਹਾਂ ਹਿੰਦੀ ਵਿੱਚ ਦਿੱਤੇ ਆਪਣੇ ਕਰੀਬ 20 ਮਿੰਟਾਂ ਦੇ ਭਾਸ਼ਣ ਵਿੱਚ ਕਿਹਾ, ‘‘ਸਾਡੇ ਵਿਚਕਾਰ ਅਜਿਹੇ ਦੇਸ਼ ਵੀ ਹਨ, ਜਿਹੜੇ ਹਾਲੇ ਵੀ ਦਹਿਸ਼ਤਗਰਦੀ ਦੀ ਭਾਸ਼ਾ ਬੋਲਦੇ ਹਨ, ਇਸ ਦੀ ਜਨਰਾਸ਼ਨ ਜਾਤੀ ਹੀ ਕਰਦੀ ਹੈ ਤੇ ਆਪਣੇ ਮੰਤਵਾਂ ਦੀ ਪੂਰਤੀ ਲਈ ਇਸ ਦੀ ਵਰਤੋਂ ਕਰਦੇ ਹਨ ਤੇ ਇਸ ਨੂੰ ਫੈਲਾਉਂਦੇ ਹਨ। ਦਹਿਸ਼ਤਗਰਦਾਂ ਨੂੰ ਅਵਾਜ ਦੇਣਾ ਉਨ੍ਹਾਂ ਦਾ ਅੱਖਰ ਬਣ ਗਿਆ ਹੈ। ਸਾਨੂੰ ਲਾਜ਼ਮੀ ਅਜਿਹੇ ਮੁਲਕਾਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਦੀ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ।’’
ਉਨ੍ਹਾਂ ਕਿਹਾ, ‘‘ਇਨ੍ਹਾਂ ਮੁਲਕਾਂ ਵਿੱਚ ਸੰਯੁਕਤ ਰਾਸ਼ਟਰ ਵੱਲੋਂ ਦਹਿਸ਼ਤਗਰਦ ਗਰਦਾਨੇ ਗਏ ਲੋਕ ਜਲਸਿਆਂ-ਜਲੂਸਾਂ ਦੀ ਅਗਵਾਈ ਕਰਦੇ ਹਨ ਤੇ ਬਿਨਾਂ ਕਿਸੇ ਡਰ-ਭੈਅ ਤੋਂ ਨਫ਼ਰਤੀ ਜ਼ਹਿਰ ਉਗਲਦੇ ਹਨ। ਅਜਿਹੇ ਦੇਸ਼ ਦਹਿਸ਼ਤਗਰਦੀ ਦਾ ਧੁਰਾ ਬਣੇ ਹੋਏ ਹਨ।
ਅਜਿਹੇ ਮੁਲਕਾਂ ਦੀ ਕੌਮਾਂਤਰੀ ਭਾਈਚਾਰੇ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ।’’ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਇਸੇ ਮੰਚ ਤੋਂ ਸ੍ਰੀ ਸ਼ਰੀਫ਼ ਵੱਲੋਂ ਭਾਰਤ ਵਿੱਚ ਕਸ਼ਮੀਰ ’ਚ ਮਨੁੱਖੀ ਹੱਕਾਂ ਦੇ ਉਲੰਘਣ ਦੇ ਲਾਏ ਗਏ ਦੋਸ਼ਾਂ ਦਾ ਕਰਾਰਾ ਜਵਾਬ ਦਿੰਦਿਆਂ ਬੀਬੀ ਸਵਰਾਜ ਨੇ ਕਿਹਾ, ‘‘ਮੈਂ ਸਿਰਫ਼ ਇਹੋ ਕਹਿ ਸਕਦੀ ਹਾਂ ਕਿ ਜਿਹੜੇ ਹੋਰ ਉਤੇ ਮਨੁੱਖੀ ਸਜੇ ਦੀ ਉਲੰਘਣਾ ਦੇ ਇਲਜ਼ਾਮ ਲਾ ਰਹੇ ਨੇ, ਉਨ੍ਹਾਂ ਨੂੰ ਪਹਿਲਾਂ ਆਪਣੇ ਗਿਰੇਬਾਨ ਵਿੱਚ ਝਾਤੀ ਮਾਰਨੀ ਚਾਹੀਦੀ ਹੈ, ਤਾਂ ਕਿ ਉਨ੍ਹਾਂ ਨੂੰ ਉਨ੍ਹਾਂ ਘੋਰ ਉਲੰਘਣਾਵਾਂ ਦਾ ਪਤਾ ਚਲ ਸਕੇ, ਜਿਹੜੀਆਂ ਉਹ ਬਲੋਚਿਸਤਾਨ ਸਮੇਤ ਆਪਣੇ ਦੇਸ਼ ਵਿੱਚ ਕਰ ਰਹੇ ਹਨ। ਬਲੋਚ ਲੋਕਾਂ ਉਤੇ ਢਾਹੇ ਜਾ ਰਹੇ ਜ਼ੁਲਮ ਸਰਕਾਰੀ ਦਮਨ ਦਾ ਸਭ ਤੋਂ ਭਿਆਨਕ ਰੂਪ ਪੇਸ਼ ਕਰਦੇ ਹਨ।’’
ਗੱਲਬਾਤ ਲਈ ਭਾਰਤ ਵੱਲੋਂ ਅਗਾਊਂ ਸ਼ਰਤਾਂ ਲਾਉਣ ਦੇ ਪਾਕਿਸਤਾਨ ਦੇ ਦੋਸ਼ਾਂ ਨੂੰ ਵੀ ਸੁਸ਼ਮਾ ਸਵਰਾਜ ਨੇ ਇਹ ਕਹਿੰਦਿਆਂ ਖਤਮ ਕੀਤਾ ਕਿ ਗੱਲਬਾਤ ਦੀ ਪਹਿਲਕਦਮੀ ਦੇ ‘ਜਵਾਬ ਵਿੱਚ’ ਭਾਰਤ ਨੂੰ ਪਠਾਨਕੋਟ ਤੇ ਉੜੀ ਵਿੱਚ ਹਮਲੇ ਹੀ ਮਿਲੇ। ਉਨ੍ਹਾਂ ਪਾਕਿਸਤਾਨ ਨੂੰ ਸਲਾਹ ਦਿੱਤੀ ਕਿ ਉਹ ਕਸ਼ਮੀਰ ਨੂੰ ਹਾਸਲ ਕਰਨ ਦੇ ‘ਸੁਪਨੇ ਲੈਣੇ ਛੱਡ ਦੇਵੇ’, ਕਿਉਂਕਿ ਜੰਮੂ-ਕਸ਼ਮੀਰ ‘ਭਾਰਤ ਦਾ ਅਟੁੱਟ ਅੰਗ ਹੈ ਤੇ ਹਮੇਸ਼ਾ ਰਹੇਗਾ।’
Leave a Comment