ਤੁਲਸੀ ਦੇ ਫਾਇਦੇ
ਤੁਲਸੀ ਆਯੁਰਵੇਦ ਦਾ ਇਕ ਅਹਿਮ ਹਿੱਸਾ ਹੈ| ਇਸ ਦਾ ਨਾਮ ਤੁਲਸੀ ਇਸਲਈ ਪਿਆ ਕਿਓਂਕਿ ਇਸ ਦੀ ਤੁਲਨਾ ਪੂਰੇ ਆਯੁਰਵੇਦ ਵਿਚ ਕਿਸੇ ਵੀ ਹੋਰ ਦਵਾਈ ਨਾਲ ਨਹੀਂ ਕੀਤੀ ਜਾ ਸਕਦੀ | ਤੁਲਸੀ ਹਜ਼ਾਰਾਂ ਸਾਲ ਪਹਿਲਾਂ ਦਾ ਪੌਦਾ ਹੈ ਜਿਸ ਤੋਂ ਕਈ ਪ੍ਰਕਾਰ ਦੀਆਂ ਦਵਾਈਆਂ ਬਣਦੀਆਂ ਹਨ | ਜਦੋਂ ਦਾ ਆਯੁਰਵੇਦ ਹੋਂਦ ਵਿਚ ਆਇਆ ਹੈ ਉਦੋਂ ਦਾ ਤੁਲਸੀ ਦਾ ਇਸਤੇਮਾਲ ਹੋ ਰਿਹਾ ਹੈ |
ਵੈਸੇ ਤਾਂ ਤੁਲਸੀ ਅਨੇਕ ਪ੍ਰਕਾਰ ਦੀ ਹੁੰਦੀ ਹੈ ਪਰ ਸਾਡੇ ਭਾਰਤ ਵਿਚ ਵਿਸ਼ੇਸ਼ ਤੌਰ ਤੇ ਤਿੰਨ ਤਰਾਂ ਦੀ ਤੁਲਸੀ ਆਮ ਵਰਤੋਂ ਵਿਚ ਆਉਂਦੀ ਹੈ :
1. ਰਾਮ ਤੁਲਸੀ ਜਾਂ ਸ਼੍ਰੀ ਤੁਲਸੀ : ਇਸ ਦੀਆ ਪੱਤੀਆਂ ਹਰੇ ਰੰਗ ਦੀਆਂ ਹੁੰਦੀਆਂ ਹਨ |
2. ਕ੍ਰਿਸ਼ਨਾ ਤੁਲਸੀ ਜਾਂ ਸ਼ਾਮਾ ਤੁਲਸੀ: ਇਸ ਦੀਆ ਪੱਤੀਆਂ ਜਾਮਣੀ ਰੰਗ ਦੀਆਂ ਹੁੰਦੀਆਂ ਹਨ |
3. ਵਣ ਤੁਲਸੀ : ਇਸ ਦੀਆਂ ਪੱਤੀਆਂ ਗੂੜੇ ਹਰੇ ਰੰਗ ਦੀਆਂ ਹੁੰਦੀਆਂ ਹਨ |
ਇਹਨਾਂ ਤਿੰਨਾਂ ਵਿਚ ਕਿ ਅੰਤਰ ਹੈ ?
ਇਹਨਾਂ ਤਿੰਨਾਂ ਵਿਚਕਾਰਲੇ ਅੰਤਰ ਨੂੰ ਜਾਨਣਾ ਤੋਂ ਪਹਿਲਾ ਇਹ ਜਾਨਣਾ ਜਰੂਰੀ ਹੈ ਕਿ ਤੁਲਸੀ ਵਿਚ ਬਹੁਤ ਸਾਰੇ ਫਾਇਟੋਕੈਮੀਕਲ ਹੁੰਦੇ ਹਨ |ਜੋ ਬਹੁਤ ਸਾਰੇ ਅਲੱਗ ਅਲੱਗ ਤਰੀਕਿਆਂ ਨਾਲ ਆਪਣੇ ਬਹੁਤ ਸਾਰੇ ਫਾਇਟੋਕੈਮੀਕਲ ਦੇ ਮਿਸ਼੍ਰਣ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਲਾਭ ਪਹੁੰਚਾਉਂਦੇ ਹਨ |
ਤੁਲਸੀ ਵਿਚ ਸਭ ਤੋਂ ਮਹੱਤਵਪੂਰਨ ਤੱਤ eugenol ਤੇ ਦੂਜਾ ਮਹੱਤਵਪੂਰਨ ਤੱਤ rosmarinic acid ਹੁੰਦਾ ਹੈ ਜੋ ਦਿਮਾਗ ਲਈ ਬਹੁਤ ਲਾਭਕਾਰੀ ਹੁੰਦਾ ਹੈ | ਇਹਨਾਂ ਦੋਨਾਂ ਦੇ ਅਧਾਰ ਤੇ ਹੀ ਤੁਲਸੀ ਦੇ ਫਾਇਦੇ ਦੇਖੇ ਜਾਂਦੇ ਹਨ | ਸਭ ਤੋਂ ਜਿਆਦਾ rosmarinic acid ਕ੍ਰਿਸ਼ਨਾ ਤੁਲਸੀ ਵਿਚ ਹੁੰਦਾ ਹੈ ਇਸ ਲਈ ਇਸ ਨੂੰ ਦਿਮਾਗ ਦੀਆਂ ਬਿਮਾਰੀਆਂ ਵਿਚ ਜਿਆਦਾ ਵਰਤਿਆ ਜਾਂਦਾ ਹੈ | ਤੇ ਸਭ ਤੋਂ ਜਿਆਦਾ eugenol ਵਣ ਤੁਲਸੀ ਵਿਚ ਹੁੰਦਾ ਹੈ ਇਸ ਲਈ ਇਸ ਨੂੰ ਕਿਸੇ ਵੀ ਤਰਾਂ ਅਲਰਜੀ ਲਈ ਵਰਤਿਆ ਜਾਂਦਾ ਹੈ
|
ਚਲੋ ਹੁਣ ਇਕ ਕਰਕੇ ਤੁਲਸੀ ਦੇ ਫਾਈਦਿਆ ਦੀ ਵੀ ਜਾਣਕਾਰੀ ਦੇ ਦਿੰਦੇ ਹਾਂ :
1. ਦਿਮਾਗ :
ਅੱਜ ਦੇ ਸਮੇਂ ਵਿਚ ਸਾਡੇ ਦਿਮਾਗ ਤੇ ਬਹੁਤ ਬੋਝ ਹੈ, ਕਿਸੇ ਨੂੰ ਪੜਾਈ ਦਾ ਬੋਝ , ਕਿਸੇ ਨੂੰ ਨੌਕਰੀ ਦਾ ਤੇ ਕਿਸੇ ਨੂੰ ਪੈਸੇ ਦਾ | ਇਸ ਤਰਾਂ ਇਨਸਾਨ ਦਿਮਾਗੀ ਬੋਝ ਨਾਲ ਪ੍ਰੇਸ਼ਾਨ ਹੈ ਤੇ ਉਸ ਦੀ ਜ਼ਿੰਦਗੀ ਤਣਾਅ ਨਾਲ ਭਰ ਗਈ ਹੈ |ਅੱਜ ਕਲ ਹਰ ਕੋਈ ਚਿੰਤਾ ਤੇ ਤਣਾਅ ਵਿਚ ਘਿਰਿਆ ਹੋਇਆ ਹੈ |ਆਯੁਰਵੇਦ ਵਿਚ ਇਹ ਜਾਣਕਾਰੀ ਮਿਲਦੀ ਹੈ ਕਿ ਤੁਲਸੀ ਦੇ ਪੱਤੇ ਇਕ ਅਡਾਪਟੋਜਨ’ (adaptogen)’ਦਾ ਕੰਮ ਕਰਦੇ ਹਨ ਜੋ ਕਿ ਇਕ ਤਣਾਅ ਨੂੰ ਦੂਰ ਕਰਨ ਵਾਲਾ ਤੱਤ ਹੁੰਦਾ ਹੈ | ਇਹ ਸਾਡੇ ਸਰੀਰ ਵਿਚ ਜਾ ਕੇ
ਸਾਡੇ ਤਣਾਅ ਵਾਲੇ ਹਾਰਮੋਨ corticosterone ਨੂੰ ਘੱਟ ਕਰਦਾ ਹੈ ਤੇ ਇਸ ਨਾਲ ਸਾਡਾ ਤਣਾਅ ਦੂਰ ਹੁੰਦਾ ਤੇ ਸਾਨੂ ਕੁਸ਼ ਰਹਿਣ ਵਿਚ ਮਦਦ ਕਰਦਾ ਹੈ | ਤੁਲਸੀ ਇਕ ਨੂਟਰੋਪਿਕ ਜੜੀ ਬੂਟੀ ਹੁੰਦੀ ਹੈ ਜਿਹੜੀ ਸਾਡੇ ਦਿਮਾਗ ਨੂੰ ਤੇਜ਼ ਤੇ ਠੀਕ ਰੱਖਣ ਵਿਚ ਮਦਦ ਕਰਦੀ ਹੈ | ਇਸ ਨਾਲ ਸਾਡਾ ਦਿਮਾਗ ਬਹੁਤ ਤੇਜ਼ ਹੁੰਦਾ ਹੈ ਤੇ ਇਕ ਵਕਤ ਤੇ ਕਿੰਨੇ ਹੀ ਕੰਮ ਕਰਨ ਦੀ ਸਮਰਥਾ ਰੱਖ ਸਕਦਾ ਹੈ| ਇਸ ਤਰਾਂ ਸਾਡੇ ਦਿਮਾਗ ਦੀ ਯਾਦ ਸ਼ਕਤੀ ਵੀ ਵੱਧ ਜਾਂਦੀ ਹੈ| ਅਤੇ ਜੋ ਸਾਡਾ ਧਿਆਨ ਏਧਰ ਓਧਰ ਭਟਕਦਾ ਸੀ ਉਹ ਵੀ ਸ਼ਾਂਤ ਹੋ ਜਾਏਗਾ ਤੇ ਕੰਮ ਵਿਚ ਵੀ ਧਿਆਨ ਲਗੇਗਾ | ਤੁਲਸੀ ਲੈਣ ਦੇ ਇਕ ਫਾਇਦਾ ਇਹ ਹੁੰਦਾ ਹੈ ਕਿ ਇਸ ਨਾਲ ਨੀਂਦ ਬਹੁਤ ਵਧੀਆ ਆਉਂਦੀ ਹੈ ਤੇ ਉੱਠਣ ਤੋਂ ਬਾਦ ਕੋਈ ਥਕਾਵਟ ਮਹਿਸੂਸ ਨਹੀਂ ਹੁੰਦੀ ਅਸੀਂ ਇਕਦਮ ਤਾਜ਼ਾ ਮਹਿਸੂਸ ਕਰਦੇ ਹਾਂ | ਦਿਮਾਗ ਲਈ ਕ੍ਰਿਸ਼ਨਾ ਤੁਲਸੀ ਫਾਇਦੇਮੰਦ ਹੁੰਦੀ ਹੈ |
2. ਮੂੰਹ :
ਮੂੰਹ ਨਾਲ ਜੁੜੀਆਂ ਤਿੰਨ ਬਿਮਾਰੀਆਂ ਹਨ ਦੰਦਾਂ ਦਾ ਸੜਨਾ, ਮੂੰਹ ਦੇ ਛਾਲੇ ਤੇ ਮੂੰਹ ਦੀ ਬਦਬੂ| ਇਹਨਾਂ ਤਿੰਨਾਂ ਬਿਮਾਰੀਆਂ ਲਈ ਵਣ ਤੁਲਸੀ ਦੇ ਪੱਤੇ ਲੈ ਕੇ ਸੁਕਾ ਲਓ ਤੇ ਇਕ ਗ੍ਰਾਮ ਸੁੱਕੇ ਤੁਲਸੀ ਦੇ ਪੱਤਿਆਂ ਨੂੰ ਇਕ ਗ੍ਰਾਮ ਸਰੋਂ ਦੇ ਤੇਲ ਵਿਚ ਮਿਲਾ ਕੇ ਹਰ ਰੋਜ਼ ਮੰਜਨ ਵਾਂਗ ਆਪਣੇ ਦੰਦਾਂ ਤੇ ਮਸੂੜਿਆਂ ਦੀ ਮਾਲਿਸ਼ ਕਰਨ ਨਾਲ ਹਨ ਤਿੰਨਾਂ ਬਿਮਾਰੀਆਂ ਦਾ ਅੰਤ ਹੋ ਜਾਵੇਗਾ ਅਤੇ ਇਸ ਮੰਜਨ ਨਾਲ ਦੰਦਾਂ ਨੂੰ ਠੰਡਾ-ਤੱਤਾ ਲੱਗਣਾ ਵੀ ਹਟ ਜਾਵੇਗਾ |
3. ਪੇਟ :
ਪੇਟ ਦੀਆਂ ਛੋਟੀਆਂ- ਮੋਟੀਆਂ ਬਿਮਾਰੀਆਂ ਜਿਵੇਂ ਕਿ ਉਲਟੀ, ਜੀਅ ਮਚਲੌਣਾ, ਦਸਤ , ਕਬਜ਼ ਤੇ ਗੈਸ ਆਦਿ ਬਿਮਾਰੀਆਂ ਨੂੰ ਤਾਂ ਵੈਸੇ ਹੀ ਠੀਕ ਕਰ ਦਿੰਦੀ ਹੈ | ਇਸ ਤੋਂ ਇਲਾਵਾ ਖੱਟੇ ਡਕਾਰ, ਬਦਹਜ਼ਮੀ ਤੇ ਐਸੀਡਿਟੀ ਆਦਿ ਨੂੰ ਜੜ ਤੋਂ ਖਤਮ ਕਰ ਦਿੰਦੀ ਹੈ | ਤੁਲਸੀ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਸਾਡੇ ਜਿਗਰ (liver ) ਦੇ ਕੰਮ ਕਰਨ ਦੀ ਕਾਬਲੀਅਤ ਵਿਚ ਵਾਧਾ ਕਰਦੀ ਹੈ |
ਤੁਲਸੀ ਕਿਡਨੀ ਲਈ ਵੀ ਬਹੁਤ ਵਧੀਆ ਹੁੰਦੀ ਹੈ ਖੂਨ ਵਿਚ ਯੂਰਿਕ ਐਸਿਡ ਨਹੀਂ ਵਧਦਾ |
4. ਸਾਹ ਪ੍ਰਣਾਲੀ (respiratory system ):
ਤੁਲਸੀ ਸਾਡੇ ਫੇਫੜਿਆਂ ਵਾਸਤੇ ਬਹੁਤ ਹੀ ਲਾਭਕਾਰੀ ਸਿੱਧ ਹੋਈ ਹੈ| ਆਯੁਰਵੇਦ ਵਿਚ ਤੁਲਸੀ ਤੋਂ ਇਲਾਵਾ ਹੋਰ ਕੋਈ ਵੀ ਐਸੀ ਜੜੀ ਬੂਟੀ ਨਹੀਂ ਹੈ ਜੋ ਸਾਹ ਨਾਲ ਸੰਬੰਧਤ ਬਿਮਾਰੀਆਂ ਨੂੰ ਠੀਕ ਕਰ ਸਕੇ | ਤੁਲਸੀ ਦੇ ਇਸਤੇਮਾਲ ਨਾਲ ਬਲਗ਼ਮ ਪਿਗਲ ਕੇ ਬਾਹਰ ਨਿਕਲ ਜਾਂਦੀ ਹੈ | ਇਸ ਵਿਚ ਐਂਟੀ-ਬੈਕਟੀਰੀਅਲ (anti-bacterial ) ਤੇ ਐਂਟੀ-ਵਾਇਰਲ (anti-viral ) ਤੱਤ ਹੁੰਦੇ ਹਨ ਜਿਸ ਕਰਕੇ ਤੁਲਾਈ ਨੂੰ ਟੀ ਬੀ ਠੀਕ ਕਰਨ ਵਾਸਤੇ ਵੀ ਵਰਤਿਆ ਜਾਂਦਾ ਹੈ |
5. ਦਿਲ :
ਦਿਲ ਲਈ ਬਹੁਤ ਫਾਇਦੇਮੰਦ ਹੁੰਦੀ ਹੈ| ਇਸ ਨਾਲ ਕੋਲੇਸਟ੍ਰੋਲ ਤਾਂ ਠੀਕ ਹੁੰਦਾ ਹੀ ਹੈ ਇਸ ਦੇ ਨਾਲ HDL ਕੋਲੇਸਟ੍ਰੋਲ ਵੀ ਵੱਧ ਜਾਂਦਾ ਹੈ ਜੋ ਕਿ ਦਿਲ ਲਈ ਬਹੁਤ ਜਰੂਰੀ ਹੈ | ਤੁਲਸੀ ਲੈਣ ਨਾਲ ਸਾਡੀ ਸ਼ਕਤੀ ਵਿਚ ਵੀ ਵਾਧਾ ਹੁੰਦਾ ਹੈ |
6. ਚਮੜੀ :
ਚਮੜੀ ਨੂੰ ਚਮਕਦਾਰ ਤੇ ਲਚਕਦਾਰ ਬਣਾਏ ਰੱਖਣ ਲਈ ਤੁਲਸੀ ਇਕ ਵਰਦਾਨ ਹੈ | ਤੁਲਸੀ ਦੇ ਸੇਵਨ ਨਾਲ ਚਮੜੀ ਤੇ ਕਦੇ ਵੀ ਫੋੜੇ ਫਿਨਸੀ ਜਾਂ ਕੋਈ ਵੀ ਚਮੜੀ ਦੀ ਬਿਮਾਰੀ ਨਹੀਂ ਹੋ ਸਕਦੀ | ਆਪਣੇ ਚੇਹਰੇ ਨੂੰ ਚਮਕਦਾਰ ਤੇ ਕਿਲ ਮੁਹਾਸੇ ਜਾਂ ਫੋੜੇ ਫਿਨਸੀ ਤੋਂ ਬਚੌਣ ਲਈ ਤੁਲਸੀ ਰਸ ਪੀ ਵੀ ਸਕਦੇ ਹੋ ਅਤੇ ਉਸ ਦੇ ਪੱਤਿਆਂ ਦਾ ਪੇਸਟ ਬਣਾ ਕੇ ਫੋੜੇ ਫਿਨਸੀ ਤੇ ਲਗਾ ਵੀ ਸਕਦੇ ਹੋ |
7.ਸਿਰਦਰਦ :
ਤੁਲਸੀ ਕਿਸੇ ਵੀ ਤਰਾਂ ਦੇ ਦਰਦ ਵਾਸਤੇ ਲਾਹੇਵੰਦ ਹੈ | ਸਿਰਦਰਦ ਭਾਵੇਂ ਬੁਖਾਰ ਕਰਕੇ ਹੋਵੇ ਜਾਂ ਮਾਈਗ੍ਰੇਨ ਕਰਕੇ ਤੁਲਸੀ ਉਸ ਲਈ ਰਾਮਬਾਣ ਸਿੱਧ ਹੋਈ ਹੈ | ਸਿਰਦਰਦ ਵਾਸਤੇ ਤੁਲਸੀ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਉਸ ਪਾਣੀ ਵਿਚ ਕੱਪੜਾ ਭਿਓਂ ਕੇ ਸਿਰ ਤੇ ਰੱਖਣਾ ਚਾਹੀਦਾ ਹੈ ਇਸ ਤਰਾਂ ਕਰਨ ਨਾਲ ਸਿਰਦਾਰ ਵਿਚ ਕਾਫੀ ਫਾਇਦਾ ਮਿਲੇਗਾ |
8.ਵਾਤਾਵਰਨ ਨੂੰ ਸ਼ੁੱਧ ਕਰਨਾ :
ਤੁਲਸੀ ਇਕ ਐਸਾ ਪੌਦਾ ਹੈ ਜੋ ਸਾਡੇ ਸਰੀਰ ਦੇ ਨਾਲ ਨਾਲ ਸਾਡੇ ਵਾਤਾਵਰਨ ਨੂੰ ਵੀ ਸ਼ੁੱਧ ਕਰ ਦਿੰਦੀ ਹੈ | ਤੁਲਸੀ ਵਾਤਾਵਰਨ ਵਿਚ ਭਰਪੂਰ ਮਾਤਰਾ ਵਿਚ ਓਕ੍ਸੀਜਨ ਛੱਡਦੀ ਹੈ ਜੋ ਸਾਡੇ ਲਈ ਬਹੁਤ ਜਰੂਰੀ ਹੈ | ਜਦੋਂ ਵੀ ਕਦੇ ਕਸਰਤ ਕਰਨੀ ਹੈ ਜਾਂ ਯੋਗਾ ਕਰਨਾ ਹੋਵੇ ਤਾਂ ਤੁਲਸੀ ਦੇ ਕੋਲ ਬੈਠ ਕੇ ਹੀ ਕਰਨਾ ਚਾਹੀਦਾ ਹੈ ਕਿਉਂਕਿ ਤੁਲਸੀ ਹਵਾ ਵਿਚ ਬਹੁਤ ਭਰਪੂਰ ਮਾਤਰਾ ਵਿਚ ਓਕ੍ਸੀਜਨ ਛੱਡਦੀ ਹੈ ਤੇ ਉਸ ਵਿਚ ਜਿੰਨੇ ਵੀ ਤੱਤ ਹੁੰਦੇ ਹਨ ਉਹ ਹਵਾ ਵਿਚ ਆਪਣੇ ਆਪ ਆ ਜਾਂਦੇ ਹਨ |
ਤੁਲਸੀ ਨੂੰ ਕਦੋਂ ਤੇ ਕਿਵੇਂ ਲੈਣਾ ਚਾਹੀਦਾ ਹੈ ?
ਰਾਮ ਤੁਲਸੀ , ਸ਼ਾਮ ਤੁਲਸੀ ਅਤੇ ਵਣ ਤੁਲਸੀ ਦੇ 5-5 ਪੱਤੇ ਲੈ ਕੇ ਇਕ ਗਲਾਸ ਪਾਣੀ ਵਿਚ ਉਬਾਲ ਲੈਣਾ ਹੈ , ਇਹ ਉਦੋਂ ਤਕ ਉਬਾਲਣਾ ਹੈ ਜਦੋ ਤਕ ਪਾਣੀ ਅੱਧਾ ਗਿਲਾਸ ਰਹਿ ਜਾਵੇ | ਇਸ ਨੂੰ ਹਰ ਰੋਜ਼ ਸਵੇਰ ਦੇ ਚਾਹ ਦੀ ਜਗਾ ਤੇ ਸ਼ਾਮ ਦੀ ਚਾਹ ਦੀ ਜਗਾ ਲੈਣਾ ਹੈ |
Leave a Comment