ਦਰਦ ਦੂਰ ਕਰਨ ਦੇ ਘਰੇਲੂ ਤੇ ਕੁਦਰਤੀ ਤਰੀਕੇ (Natural pain-killers)
ਕਈ ਵਾਰੀ ਇਸ ਤਰਾਂ ਲੱਗਦਾ ਹੈ ਕਿ ਕੋਈ ਤੁਹਾਡੇ ਸਿਰ ਵਿਚ ਹਤੋੜਾ ਮਾਰ ਰਿਹਾ ਹੈ | ਤੁਸੀਂ ਕੋਈ ਵੀ ਕੰਮ ਧਿਆਨ ਨਾਲ ਨਹੀਂ ਕਰ ਪਾ ਰਹੇ ਹੁੰਦੇ ਹੋ| ਉਹ ਸਿਰ ਦਾ ਦਰਦ ਸਹਿਨ ਨਹੀਂ ਹੁੰਦਾ ਤੇ ਤੁਸੀਂ ਦਰਦ ਦੀ ਦਵਾਈ ਲੈ ਲੈਂਦੇ ਹੋ ਤੇ ਠੀਕ ਹੋ ਕੇ ਆਪਣਾ ਕੰਮ ਕਰਨ ਲੱਗ ਜਾਂਦੇ ਹੋ |
ਕੀ ਤੁਹਾਨੂੰ ਪਤਾ ਹੈ ਕਿ ਦਰਦ ਦੀ ਦਵਾਈ ਕਿਸ ਤਰਾਂ ਕਮ ਕਰਦੀ ਹੈ ?
ਜਦੋਂ ਤੁਹਾਡਾ ਸਿਰ ਦਰਦ ਹੁੰਦਾ ਹੈ ਤਾਂ ਤੁਸੀਂ ਦਰਦ ਦੀ ਗੋਲੀ ਲੈ ਲੈਂਦੇ ਹੋ | ਪਰ ਸਾਨੂ ਦਰਦ ਕਿਵੇਂ ਮਹਿਸੂਸ ਹੁੰਦਾ ਹੈ ? ਜਦੋਂ ਸਾਡਾ ਦਿਮਾਗ ਸਾਡੇ ਸਰੀਰ ਨਾਲ ਸੰਪਰਕ ਕਰਦਾ ਹੈ ਤਾਂ ਕਿਥੇ ਦਰਦ ਹੋ ਰਿਹਾ ਹੈ ਇਸ ਦਾ ਸਿਗਨਲ ਸਾਡੀ ਦਿਮਾਗੀ ਨਸ ਪ੍ਰਣਾਲੀ (nervous system) ਸਾਡੇ ਦਿਮਾਗ ਤਕ ਪਹੁੰਚਉਂਦੀ ਹੈ ਤਾਂ ਸਾਨੂ ਦਰਦ ਮਹਿਸੂਸ ਹੁੰਦਾ ਹੈ |
ਪਰ ਜਦੋਂ ਅਸੀਂ ਦਰਦ ਦੀ ਦਵਾਈ ਲੈਂ ਲੈਂਦੇ ਹਾਂ ਤਾਂ ਇਹ ਦਵਾਈ ਦੋ ਕੰਮ ਕਰਦੀ ਹੈ : ਪਹਿਲਾ, ਇਹ ਕੇਂਦਰੀ ਨਸ ਪ੍ਰਣਾਲੀ (nervous system) ਦੀ ਤਾਕਤ ਨੂੰ ਘਟਾ ਦਿੰਦੀ ਹੈ, ਜਿਸ ਨਾਲ ਦਰਦ ਦੇ ਸੰਕੇਤਾਂ ਦਾ ਦਿਮਾਗ ਤੱਕ ਪਹੁੰਚਣਾ ਵਧੇਰੇ ਮੁਸ਼ਕਲ ਹੋ ਜਾਂਦਾ ਹੈ।ਦੂਜਾ, ਇਹ ਸਰੀਰ ਤੋਂ ਆਉਣ ਵਾਲੇ ਸੰਕੇਤਾਂ ਨੂੰ ਰੋਕਦਾ ਹੈ | ਹੋਰ ਤਾਂ ਹੋਰ ਇਸ ਤਰਾਂ ਦੀਆਂ ਦਵਾਈਆਂ ਲੈਣ ਨਾਲ ਦਿਮਾਗ ਸੁਸਤ ਤੇ ਹਲਕਾ ਮਹਿਸੂਸ ਕਰਦਾ ਹੈ|
ਉਪਰੋਕਤ ਜਾਣਕਾਰੀ ਤੋਂ ਇਹ ਪਤਾ ਲੱਗਦਾ ਹੈ ਕਿ ਜਿਆਦਾ ਮਾਤਰਾ ਵਿਚ ਦਰਦ ਦੀ ਗੋਲੀ ਜਾ ਦਵਾਈ ਲੈਣ ਨਾਲ ਫਾਇਦਾ ਘੱਟ ਤੇ ਨੁਕਸਾਨ ਜਿਆਦਾ ਹੁੰਦਾ ਹੈ | ਇਸ ਤੋਂ ਬਚਣ ਲਈ ਸਾਨੂ ਘਰੇਲੂ ਨੁਸਖੇ ਅਪਨਾਉਣੇ ਚਾਹੀਦੇ ਹਨ :
ਦਹੀ (Curd):
ਦਹੀ ਇਕ ਬਹੁਤ ਹੀ ਵਧੀਆ ਦਰਦ ਨਿਵਾਰਕ ਹੈ | ਇਹ ਹਰ ਇਕ ਘਰ ਵਿਚ ਮਿਲ ਜਾਂਦਾ ਹੈ | ਜੇ ਦਹੀ ਦਿਨ ਵਿਚ ਦੋ ਵਾਰੀ ਖਾਧਾ ਜਾਵੇ ਤਾਂ ਇਸ ਨਾਲ ਪੇਟ ਦੀਆਂ ਬਿਮਾਰੀਆਂ ਜਿਵੇਂ ਪੇਟਦਰਦ, ਗੈਸ ਅਤੇ ਮਾਹਵਾਰੀ ਦੇ ਦਰਦਾਂ ਤੋਂ ਛੁਟਕਾਰਾ ਮਿਲ ਸਕਦਾ ਹੈ| ਇਸ ਵਿੱਚ ਸਿਹਤਮੰਦ ਪ੍ਰੋਬਾਇਓਟਿਕਸ (Probiotics) ਹੁੰਦੇ ਹਨ ਜੋ ਪਾਚਨ ਪ੍ਰਣਾਲੀ ਦੇ ਕੰਮਕਾਜ ਲਈ ਜ਼ਰੂਰੀ ਹੁੰਦੇ ਹਨ।
ਪੁਦੀਨਾ (Peppermint):
ਪੁਦੀਨੇ ਨਾਲ ਸਿਰ ਦਰਦ , ਮਾਸਪੇਸ਼ੀਆਂ(muscles) ਦੇ ਦਰਦ , ਦੰਦਾਂ ਦਾ ਦਰਦ ਤੇ ਨਸਾਂ ਦੇ ਦਰਦਾਂ ਵਿਚ ਰਾਹਤ ਮਿਲਦੀ ਹੈ| ਪੁਦੀਨੇ ਤੇ 4 ਤੋਂ 5 ਪੱਤੇ ਮੂੰਹ ਵਿਚ ਚਿੱਥਣ ਨਾਲ ਸਾਡੀ ਪਾਚਣ ਸ਼ਕਤੀ ਮਜਬੂਤ ਹੁੰਦੇ ਹੈ ਤੇ ਦਿਮਾਗੀ ਸਕੂਨ ਵੀ ਮਿਲਦਾ ਹੈ| ਇਸ ਦੀਆਂ ਉਪਚਾਰਕ ਵਿਸ਼ੇਸ਼ਤਾਵਾਂ ਮਾਸਪੇਸ਼ੀਆਂ ਦੇ ਦਰਦ ਜਾਂ ਕੜਵੱਲ ਦੀ ਸਥਿਤੀ ਵਿੱਚ ਆਰਾਮ ਦੇਣ ਵਿੱਚ ਮਦਦ ਕਰਦੀਆਂ ਹਨ। ਇਸ ਲਈ ਸੌਣ ਤੋਂ ਪਹਿਲਾਂ, ਪੁਦੀਨੇ ਦੇ ਤੇਲ ਦੀਆਂ 10 ਤੋਂ 12 ਬੂੰਦਾਂ ਗਰਮ ਪਾਣੀ ਦੇ ਟੱਬ ਵਿਚ ਪਾਓ ਤੇ ਕੁਝ ਸਮਾਂ ਉਸ ਪਾਣੀ ਨਾਲ ਨਹਾਓ , ਤੁਹਾਨੂੰ ਦਰਦ ਤੋਂ ਛੁਟਕਾਰਾ ਮਿਲੇਗਾ ਤੇ ਤਾਜ਼ਗੀ ਮਹਿਸੂਸ ਹੋਵੇਗੀ |
ਅਦਰਕ (Ginger):
ਅਦਰਕ ਵਿਚ ਇਹੋ ਜਿਹੇ ਗੁਣ ਹੁੰਦੇ ਹਨ ਜਿਹਨਾਂ ਕਰਕੇ ਮਾਸਪੇਸ਼ੀਆਂ ਦੇ ਦਰਦ, ਗਠੀਏ ਦੇ ਦਰਦ , ਪੇਟ ਤੇ ਛਾਤੀ ਦੇ ਦਰਦਾਂ ਤੋਂ ਰਾਹਤ ਮਿਲਦੀ ਹੈ| ਅਦਰਕ ਦੀ ਚਾਹ ਨਾਲ ਮਾਈਗਰੇਨ ਦੀ ਦਰਦ ਤੋਂ ਵੀ ਰਾਹਤ ਮਿਲ ਸਕਦੀ ਹੈ | ਅਦਰਕ ਦੇ ਕੁਝ ਟੁਕੜੇ ਮੂੰਹ ਵਿਚ ਰੱਖਣ ਨਾਲ ਗੈਸ ਵੀ ਖਤਮ ਹੋ ਜਾਂਦੀ ਹੈ | ਅਦਰਕ ਨਾਲ ਪੁਰਾਣੀ ਤੋਂ ਪੁਰਾਣੀ ਖਾਂਸੀ ਵੀ ਠੀਕ ਹੋ ਜਾਂਦੀ ਹੈ | ਗਲੇ ਤੇ ਛਾਤੀ ਦੀ ਕੋਈ ਵੀ ਬਿਮਾਰੀ ਹੋਵੇ ਤਾਂ ਅਦਰਕ ਹੀ ਇਸ ਦਾ ਇਲਾਜ ਹੈ |
ਲਸਣ (Garlic):
ਲਸਣ ਵਿਚ ਐਂਟੀਬੈਕਟੀਰੀਅਲ, ਐਂਟੀਵਾਇਰਲ ਅਤੇ ਐਂਟੀਫੰਗਲ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਹੜਾ ਕਿ ਇਸਨੂੰ ਇਕ ਦਰਦ ਨਿਵਾਰਕ ਬਣਾਉਂਦੀਆਂ ਹਨ | ਭਾਵੇਂ ਉਹ ਕੋਈ ਮੂੰਹ ਦਾ ਰੋਗ ਹੋਵੇ ਜਾਂ ਕੋਈ ਅੰਦਰੂਨੀ ਬਿਮਾਰੀ, ਭਾਵੇਂ ਕੰਨਾਂ ਦਾ ਦਰਦ ਹੋਵੇ ਜਾਂ ਗਠੀਏ ਦਾ ਦਰਦ ਹੋਵੇ, ਲਸਣ ਸਭ ਲਈ ਫਾਇਦੇਮੰਦ ਸਿੱਧ ਹੋਇਆ ਹੈ | ਕੱਚੇ ਲਸਣ ਦੇ ਜਿਆਦਾ ਫਾਇਦੇ ਹੁੰਦੇ ਹਨ| ਕੱਚਾ ਲਸਣ ਜੇ ਖਾਲੀ ਪੇਟ ਖਾਧਾ ਜਾਵੇ ਤਾਂ ਇਹ ਘਾੜੇ ਖੂਨ ਨੂੰ ਪਤਲਾ ਕਰ ਸਕਦਾ ਹੈ | ਜੋੜਾਂ ਦੇ ਦਰਦ ਲਈ ਲਸਣ ਦੇ ਤੇਲ ਦੀ ਮਾਲਿਸ਼ ਕੀਤੀ ਜਾ ਸਕਦੀ ਹੈ | ਦੰਦਾਂ ਦੇ ਦਰਦ ਲਈ ਲਸਣ ਤੇ ਨਮਕ ਨੂੰ ਪੀਸ ਕੇ ਦੰਦ ਤੇ ਲਗਾਉਣ ਨਾਲ ਦਰਦ ਠੀਕ ਹੋ ਸਕਦਾ ਹੈ |
ਹਲਦੀ (Turmeric):
ਹਲਦੀ ਇਕ ਬਹੁਤ ਹੀ ਗੁਣਕਾਰੀ ਘਰੇਲੂ ਦਵਾਈ ਹੈ ਜਿਸ ਦੇ ਇਸਤੇਮਾਲ ਨਾਲ ਕਈ ਤਰਾਂ ਦੇ ਦਰਦਾਂ ਨੂੰ ਠੀਕ ਕੀਤਾ ਜਾ ਸਕਦਾ ਹੈ | ਇਸ ਵਿਚ ਕੁਰਕੂਮਿੰਨ ਨਾਮ ਦਾ ਤੱਤ ਹੁੰਦਾ ਹੈ ਜਿਹੜਾ ਕਈ ਤਰਾਂ ਦੇ ਦਰਦਾਂ ਤੋਂ ਛੁਟਕਾਰਾ ਦੇ ਸਕਦਾ ਹੈ | ਹਲਦੀ ਦੇ ਇਸਤੇਮਾਲ ਨਾਲ ਜੋੜਾ ਦੇ ਦਰਦ , ਮਾਸਪੇਸ਼ੀਆਂ ਦੇ ਦਰਦ ਅਤੇ ਕਈ ਤਰਾਂ ਦੀ ਸੂਜਨ ਤੋਂ ਵੀ ਰਾਹਤ ਮਿਲ ਜਾਂਦੀ ਹੈ | ਇਕ ਚਮਚ ਹਲਦੀ ਨੂੰ ਇਕ ਚਮਚ ਅਲੋ ਵੇਰਾ ਜੇਲ ਵਿਚ ਮਿਲਾ ਕੇ ਖਾਰਿਸ਼ ਵਾਲੀ ਜਗਾ ਲਗਾਉਣ ਨਾਲ ਖਾਰਿਸ਼ ਤੋਂ ਰਾਹਤ ਮਿਲਦੀ ਹੈ | ਜੇ ਮੂੰਹ ਵਿਚ ਛਾਲੇ ਹੋਣ ਤਾਂ ਇਕ ਚੁਟਕੀ ਹਲਦੀ ਨੂੰ ਇਕ ਚਮਚ ਪਾਣੀ ਤੇ ਅੱਧਾ ਚਮਚ ਖੋਪੇ ਦੇ ਤੇਲ ਵਿਚ ਮਿਲਾ ਕੇ ਲਗਾਉਣ ਨਾਲ ਅਰਾਮ ਮਿਲੇਗਾ|
ਲੌਂਗ (Clove):
ਲੌਂਗ ਇਕ ਬਹੁਤ ਹੀ ਵਧੀਆ ਘਰੇਲੂ ਤੇ ਦਰਦ ਨਿਵਾਰਕ ਦਵਾਈ ਹੈ | ਇਸ ਨਾਲ ਦੰਦਾਂ ਦਾ ਦਰਦ, ਮੂੰਹ ਦੀ ਕੋਈ ਵੀ ਬਿਮਾਰੀ ਨੂੰ ਠੀਕ ਕੀਤਾ ਜਾ ਸਕਦਾ ਹੈ | ਪੁਰਾਣੇ ਜਮਾਨੇ ਵਿਚ ਦੰਦਾਂ ਦੇ ਡਾਕਟਰ ਦੀ ਬਜਾਏ ਲੌਂਗ ਦੇ ਇਸਤੇਮਾਲ ਨੂੰ ਠੀਕ ਸਮਝਿਆ ਜਾਂਦਾ ਸੀ|
ਐਪਸੋਮ ਸਾਲ੍ਟ(Epsom salt) :
ਐਪਸੋਮ ਸਾਲ੍ਟ ਕਬਜ਼ ਲਈ ਇਕ ਵਧੀਆ ਦਵਾਈ ਹੈ ਇਸ ਨਾਲ ਪੁਰਾਣੀ ਕਬਜ਼ ਵੀ ਦੂਰ ਹੋ ਜਾਂਦੀ ਹੈ | ਹਰ ਰੋਜ਼ ਇਕ ਗਿਲਾਸ ਪਾਣੀ ਵਿਚ ਦੋ ਚਮਚ ਇਪਸੋਮ ਸਾਲ੍ਟ ਮਿਲਾ ਕੇ ਲੈਣ ਨਾਲ ਕਬਜ਼ ਠੀਕ ਹੋ ਜਾਂਦੀ ਹੈ | ਐਪਸੋਮ ਸਾਲ੍ਟ ਵਿਚ ਮੈਗਨੀਸ਼ੀਅਮ ਹੁੰਦਾ ਹੈ ਜਿਹੜਾ ਕਿ ਸਾਡੇ ਸਰੀਰ ਨੂੰ ਅਰਾਮ ਪਹੂੰਚਾਉਂਦਾ ਹੈ| ਨਹਾਉਣ ਵਾਲੇ ਟੱਬ ਵਿਚ ਇਕ ਕੱਪ ਐਪਸੁਮ ਸਾਲ੍ਟ ਪਾ ਕੇ ਨਹਾਉਣ ਨਾਲ ਸਰੀਰ ਨੂੰ ਤਾਜ਼ਗੀ ਮਿਲਦੀ ਹੈ ਤੇ ਸਾਡੀਆਂ ਮਾਸਪੇਸ਼ੀਆਂ ਨੂੰ ਅਰਾਮ ਵੀ ਮਿਲਦਾ ਹੈ|
Leave a Comment