ਓਲੰਪਿਕ ਖੇਡਾਂ ਵਿੱਚ ਮੈਡਲ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਭਾਰਤੀ ਪਹਿਲਵਾਨ ਸੱਤਿਆਵਰਤ ਕਾਦੀਆਨ ਨਾਲ ਵਿਆਹ ਕਰਾਉਣ ਲਗੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਰੀਓ ਓਲੰਪਿਕ ਦੀ ਬਰੋਨਜ਼ ਮੈਡਲ ਜੇਤੂ ਸਾਕਸ਼ੀ ਮਲਿਕ, ਦੇ ਭਰਾ ਸਚਿਨ ਨੇ ਇਸ ਗੱਲ ਦੀ ਪੁਸ਼ਟੀ ਕਰ ਦਿਤੀ ਹੈ |
ਉਸ ਨੇ ਦੱਸਿਆ ਕਿ ਸਾਕਸ਼ੀ ਜਲਦੀ ਹੀ ਪਹਿਲਵਾਨ ਸੱਤਿਆਵਰਤ ਨਾਲ ਵਿਆਹ ਕਰਵਾ ਲਵੇ ਗੀ । ਹਰਿਆਣਾ ਦੇ ਰੋਹਤਕ ਦਾ ਰਹਿਣ ਵਾਲਾ ਸੱਤਿਆਵਰਤ ਵੀ ਦੇਸ਼ ਦਾ ਜਾਣਿਆ ਪਛਾਣਿਆ ਪਹਿਲਵਾਨ ਹੈ। ਉਹ ਗਲਾਸਗੋ ਕੰਮਨ ਵੈਲਥ ਖੇਡਾਂ ਵਿੱਚ ਚਾਂਦੀ ਦਾ ਮੈਡਲ ਜੀਤ ਕੇ ਆਇਆ ਸੀ | ਇਸ ਸਾਲ ਉਸ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਵੀ ਬਰੋਨਜ਼ੇ ਮੈਡਲ ਜਿੱਤਿਆ । 97 ਕਿਲੋਗਰਾਮ ਭਾਰ ਵਰਗ ਦਾ ਪਹਿਲਵਾਨ ਸੱਤਿਆਵਰਤ 24 ਸਾਲਾਂ ਦਾ ਸਾਕਸ਼ੀ ਦੀ ਉਮਰ ਤੋਂ ਦੋ ਸਾਲਾ ਛੋਟਾ ਹੈ |
ਹਾਲਾਂਕਿ ਦੱਸਿਆ ਜਾ ਰਿਹਾ ਹੈ,ਕਿ ਉਨ੍ਹਾਂ ਵਿਚਾਲੇ ਕਾਫੀ ਪਹਿਲਾਂ ਤੋਂ ਗੱਲ ਬਾਤ ਸੀ |ਸਸੱਤਿਆਵਰਤ ਨੇ ਸਾਕਸ਼ੀ ਦੇ ਰੀਓ ਮੈਡਲ ਜਿੱਤਣ ਮਗਰੋਂ ਸੋਸ਼ਲ ਮੀਡੀਆ ਨੇ ਸਭ ਤੋਂ ਪਹਿਲਾਂ ਵਧਾਇਆ ਦਿਤੀਆਂ ਸਨ।
ਸਾਕਸ਼ੀ ਅਤੇ ਸੱਤਿਆਵਰਤ ਦੋਵੇਂ ਹੀ ਰੋਹਤਕ ਤੋਂ ਹਨ । ਸੱਤਿਆਵਰਤ ਦੇ ਪਿਤਾ ਵੀ ਹਰਿਆਣਾ ਦੇ ਮਸ਼ਹੂਰ ਪਹਿਲਵਾਨ ਰਹਿ ਚੂਕੈ ਨੇ ,ਜੋ ਕਿ 1988 ਸੋਲ ਓਲੰਪਿਕ ਖੇਡਾਂ ਵਿੱਚ ਭਾਗ ਲੈ ਚੁੱਕੇ ਸਨ। ਹਾਲਾਂਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਸਾਕਸ਼ੀ ਵਿਆਹ ਤੋਂ ਬਾਅਦ ਵੀ ਆਪਣਾ ਕਰੀਅਰ ਜਾਰੀ ਰਖੇ ਗੀ ਜਾਂ ਨਹੀਂ।
Leave a Comment