ਪੁੱਡਾ ’ਚ ਐਸਡੀਓ ਤੇ ਜੇ. ਈ ਸਮੇਤ 176 ਅਸਾਮੀਆਂ ਦੀ ਭਰਤੀ ਰੱਦ
ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (ਪੁੱਡਾ) ਵਿੱਚ ਐਸਡੀਓ, ਸੀਨੀਅਰ ਸਹਾਇਕਾਂ, ਕਲਰਕਾਂ ਅਤੇ ਜੂਨੀਅਰ ਇੰਜਨੀਅਰਾਂ (ਜੇ .ਈ) ਦੀਆਂ 176 ਅਸਾਮੀਆਂ ਦੀ ਭਰਤੀ ਰੱਦ ਕਰ ਦਿੱਤੀ ਹੈ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪੁੱਡਾ ਵਿੱਚ ਹਣੋਂ ਵਾਲਿਆਂ ਇਸ ਭਰਤੀ ਦੌਰਾਨ ਵੱਡੀ ਪੱਧਰ ’ਤੇ ਪੈਸੇ ਦਾ ਬੋਲਬਾਲਾ ਰਹਿਣ ਦੇ ਖੁਲਾਸਾ ਕਰਨ ਤੋਂ ਬਾਅਦ ਇਹ ਫੈਂਸਲਾ ਕੀਤਾ ਗਿਆ ਹੈ। ਸੂਤਰਾਂ ਦਾ ਦੱਸਣਾ ਹੈ ਕਿ ਮੰਗਲਵਾਰ ਨੂੰ ਪ੍ਰਮੁੱਖ ਸਕੱਤਰ (ਸ਼ਹਿਰੀ ਵਿਕਾਸ) ਵਿਸਵਾਜੀਤ ਖੰਨਾ, ਸਕੱਤਰ ਵਿਜੀਲੈਂਸ ਵਿਵੇਕ ਪ੍ਰਤਾਪ ਸਿੰਘ, ਵਿਜੀਲੈਂਸ ਦੀ ਡਾਇਰੈਕਟਰ ਵੀ. ਨੀਰਜਾ, ਏਆਈਜੀ ਵਿਜੀਲੈਂਸ ਸੁਰਜੀਤ ਸਿੰਘ ਅਤੇ ਪੁੱਡਾ ਦੇ ਪ੍ਰਸ਼ਾਸਕ ਮਨਵੇਸ਼ ਸਿੰਘ ਸਿੱਧੂ ’ਤੇ ਆਧਾਰਿਤ ਕਮੇਟੀ ਦੀ ਮੀਟਿੰਗ ਦੌਰਾਨ ਪੁੱਡਾ ਦੀ ਭਰਤੀ ਰੱਦ ਕਰਨ ਦਾ ਫੈਸਲਾ ਲਿਆ ਹੈ।
ਵਿਜੀਲੈਂਸ ਵੱਲੋਂ ਖੁਰਾਕ ਤੇ ਸਪਲਾਈ ਵਿਭਾਗ ਨੂੰ ਪਨਸਪ ਵਿੱਚ ਹੋਈ ਭਰਤੀ ਦੌਰਾਨ ਵੀ ਨੌਕਰੀਆਂ ਦੀ ਵੱਡੇ ਪੱਧਰ ’ਤੇ ਨਿਲਾਮੀ ਹੋਣ ਦੀ ਰਿਪੋਰਟ ਦਿੱਤੀ ਗਈ ਸੀ। ਪਨਸਪ ਦੀ ਭਰਤੀ ਸਬੰਧੀ ਹਾਲੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਨਸਪ ਦੀ ਭਰਤੀ ਸਬੰਧੀ ਹੋਏ ਘਪਲਿਆਂ ਬਾਰੇ ਫਿਰ ਤੋਂ ਲਿਖਿਆ ਜਾਵੇਗਾ। ਵਿਜੀਲੈਂਸ ਵੱਲੋਂ ਸਥਾਨਕ ਸਰਕਾਰਾਂ, ਪੁੱਡਾ ਅਤੇ ਪਨਸਪ ਵਿੱਚ ਹੋਈ ਭਰਤੀ ਦੇ ਘੁਟਾਲੇ ਦੀ ਜਾਂਚ ਚਲ ਰਹੀ ਹੈ ਅਤੇ ਤਿੰਨ ਐਫਆਈਆਰ ਦਰਜ ਕੀਤੀਆਂ ਹਨ।
ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਪੁੱਡਾ ਦੇ ਪ੍ਰਸ਼ਾਸਕ ਮਨਵੇਸ਼ ਸਿੰਘ ਸਿੱਧੂ ਨੇ ਦੱਸਿਆ ਕਿ ਸੰਸਥਾ ਵਿੱਚ 18 ਐਸਡੀਓ, 83 ਜੂਨੀਅਰ ਇੰਜਨੀਅਰ, 34 ਸੀਨੀਅਰ ਸਹਾਇਕਾਂ ਤੇ ਕੁੱਝ ਕਲਰਕਾਂ ਦੀ ਭਰਤੀ ਪ੍ਰਕਿਰਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਰਾਹੀਂ ਸਿਰੇ ਚਾੜ੍ਹੀ ਗਈ ਹੈ। ਯੂਨੀਵਰਸਿਟੀ ਵੱਲੋਂ ਲਿਖਤੀ ਪ੍ਰੀਖਿਆ ਲੈਣ ਤੋਂ ਬਾਅਦ ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਤਾ ਕਰ ਦੀਤੀ ਗਈ ਸੀ | ਪਰ ਅਜੇ ਤੱਕ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਜਾਨ ਗੈ ।
ਵਿਜੀਲੈਂਸ ਅਧਿਕਾਰੀਆਂ ਨੇ ਮੀਟਿੰਗ ਦੌਰਾਨ ਦੱਸਿਆ ਕਿ ਪੁੱਡਾ ਵਿੱਚ ਹੋਈ ਭਰਤੀ ਦੌਰਾਨ ਪੈਸੇ ਦੇ ਜ਼ੋਰ ਨਾਲ ਨੌਕਰੀਆਂ ਹਾਸਲ ਕਰਨ ਦੇ ਤੱਥ ਸਾਹਮਣੇ ਆਉਣ ਤੋਂ ਬਾਅਦ ਮੁਹਾਲੀ ਦੇ ਵਿਜੀਲੈਂਸ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ । ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਪੁੱਡਾ ਵਿੱਚ ਭਰਤੀ ਲਈ ਪੈਸੇ ਦੇ ਕੇ ਨੌਕਰੀਆਂ ਤੱਕ ਪਹੁੰਚ ਕਰਨ ਵਾਲੇ 10 ਤੋਂ ਵੱਧ ਵਿਅਕਤੀਆਂ ਨੂੰ ਐਫਆਈਆਰ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਸ ਤਰ੍ਹਾਂ ਛੇ ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਰਤੀ ਘੁਟਾਲੇ ਦੇ ਮੁੱਖ ਦੋਸ਼ੀਆਂ ਗੁਰੂ ਜੀ ਉਰਫ਼ ਮਾਸਟਰ ਜੀ ਅਤੇ ਸੁਰੇਸ਼ ਯਾਦਵ ਦੀ ਗ੍ਰਿਫ਼ਤਾਰੀ ਨਾਲ ਹੋਰ ਤੱਥ ਸਾਹਮਣੇ ਆਏ ਸਨ | ਸ਼ਹਿਰੀ ਵਿਕਾਸ ਵਿਭਾਗ ਨੂੰ ਭਰਤੀ ਰੱਦ ਕਰਨ ਦਾ ਫ਼ੈਸਲਾ ਵਿਜੀਲੈਂਸ ਅਧਿਕਾਰੀਆਂ ਦੇ ਤੱਥਾਂ ਨੂੰ ਜਾਂਚ ਤੋਂ ਬਾਅਦ ਸ਼ਹਿਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੇ ਫੈਸਲਾ ਲਿਆ ਹੈ ਕਿ ਸਾਲ ਪਹਿਲਾਂ ਸ਼ੁਰੂ ਕੀਤੀ ਭਰਤੀ ਪ੍ਰਕਿਰਿਆ ਰੱਦ ਕੀਤੀ ਜਾਵੇ ਗੀ, ਤੇ ਭਵਿੱਖ ਵਿੱਚ ਇਸ ਭਰਤੀ ਲਈ ਮੁੜ ਤੋਂ ਪ੍ਰਕਿਰਿਆ ਅਰੰਭ ਕੀਤੀ ਜਾਏ ਗੀ । ਮੀਟਿੰਗ ਵਿੱਚ ਮੌਜੂਦ ਇਕ ਸੀਨੀਅਰ ਅਧਿਕਾਰੀ ਨੇ ਇਸ ਫੈਸਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਿਜੀਲੈਂਸ ਵੱਲੋਂ ਮੀਟਿੰਗ ਦੀ ਕਾਰਵਾਈ ਜਾਰੀ ਕਰਨ ਤੋਂ ਬਾਅਦ ਰਸਮੀ ਤੌਰ ’ਤੇ ਹੁਕਮ ਜਾਰੀ ਕਰ ਦਿੱਤੇ ਜਾਣਗੇ।
Leave a Comment