ਬਾਗਬਾਨੀ ਤੇ 100 ਸਾਲ
ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਬਾਗਬਾਨੀ ਕਰਨ ਨਾਲ ਤੁਹਾਡੀ ਉਮਰ 100 ਤੋਂ ਉਪਰ ਤਕ ਵੱਧ ਸਕਦੀ ਹੈ ? ਜੇ ਨਹੀਂ ਤਾਂ ਅੱਜ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਆਪਣੀ ਉਮਰ ਵਧਾ ਸਕਦੇ ਹੋ, ਸਿਰਫ ਬਗੀਚੇ ਵਿਚ ਕੰਮ ਕਰ ਕੇ।
Dan Buettner ਜੋ ਕਿ ਇਕ ਅੰਗਰੇਜ਼ੀ ਦਾ ਮਹਾਨ ਲੇਖਕ ਹੈ ਨੇ ਓਹਨਾ ਲੋਕਾਂ ਬਾਰੇ ਖੋਜ ਕੀਤੀ ਹੈ ਜੋ 100 ਸਾਲ ਤੋਂ ਵੀ ਵੱਧ ਜਿਓੰਦੇ ਹਨ। ਉਸ ਨੇ ਆਪਣੀ ਖੋਜ ਵਿਚ 5 ਸ਼ਹਿਰਾਂ ਬਾਰੇ ਦੱਸਿਆ ਹੈ ਜਿਥੋਂ ਦੇ ਲੋਕ 100 ਸਾਲ ਤੋਂ ਉੱਤੇ ਦੀ ਉਮਰ ਭੋਗਦੇ ਹਨ। ਉਹ ਸ਼ਹਿਰ ਹਨ – ਜਪਾਨ ਦਾ ਓਕਿੱਨਵਾ ਸ਼ਹਿਰ (Okinawa in Japan), ਕੋਸਤਾ ਰਿਕਾ ਦਾ ਨਿਕੋਆ ਸ਼ਹਿਰ (Nicoya in Costa Rica), ਗ੍ਰੀਸ ਦਾ ਇਕੈਰਿਆ ਸ਼ਹਿਰ (Icaria in Greece), ਕੈਲੀਫੋਰਨੀਆ ਦਾ ਲੋਮਾ ਲਿੰਡਾ ਸ਼ਹਿਰ (Loma Linda in California) ਅਤੇ ਇਟਲੀ ਦਾ ਸਰਦਿਨਿਆ ਸ਼ਹਿਰ (Sardinia in Italy)।
ਜਿਹੜੇ ਵੀ ਲੋਕ ਓਹਨਾ ਸ਼ਹਿਰਾਂ ਵਿਚ ਰਹਿੰਦੇ ਹਨ ਓਹਨਾ ਵਿਚ ਕਈ ਗੱਲਾਂ ਸਾਂਝੀਆਂ ਹਨ ਜਿਵੇਂ ਕਿ ਹਰ ਰੋਜ਼ ਕਸਰਤ ਕਰਨ ਦੀ ਆਦਤ, ਸਬਜ਼ੀਆਂ ਤੇ ਫ਼ਲ ਖਾਣੇ, ਓਹਨਾ ਦਾ ਹੱਸਮੁੱਖ ਸੁਭਾਅ ਅਤੇ ਸਭ ਤੋਂ ਵੱਧ ਇਹ ਗੱਲ ਸਾਂਝੀ ਹੈ ਕਿ ਉਹਨਾ ਸਾਰੇ ਲੋਕਾਂ ਨੂੰ ਬਾਗਬਾਨੀ ਦਾ ਬਹੁਤ ਸ਼ੌਕ ਹੈ ਤੇ ਓਹਨਾ ਨੂੰ ਕੁਦਰਤ ਦੇ ਨੇੜੇ ਰਹਿਣਾ ਬਹੁਤ ਪਸੰਦ ਹੈ। ਉਹ ਲੋਕ ਉਸ ਉਮਰ ਵਿਚ ਬਾਗਬਾਨੀ ਕਰਦੇ ਹਨ ਜਦੋਂ ਕਈ ਲੋਕ ਜਾਂ ਤਾਂ ਬਿਸਤਰੇ ਤੇ ਬੈਠੇ ਹੋਣਗੇ ਜਾਂ ਤਾਂ ਉਹ ਹਸਪਤਾਲ ਵਿਚ ਆਪਣੇ ਆਖਰੀ ਸਾਹ ਗਿਣ ਰਹੇ ਹੋਣਗੇ।
ਕਿ ਇਹ ਸੱਚ ਹੈ ਕਿ ਬਾਗਬਾਨੀ ਕਰਨ ਨਾਲ 100 ਸਾਲ ਤੋਂ ਵੱਧ ਜੀਆ ਜਾ ਸਕਦਾ ਹੈ ?
ਇਸ ਦਾ ਉੱਤਰ ਹੈ , ਹਾਂ।
ਬਾਗਬਾਨੀ ਖੁਸ਼ੀ ਦਿੰਦੀ ਹੈ –
ਮਾਹਿਰਾਂ ਦਾ ਕਹਿਣਾ ਹੈ ਕਿ ਥੋੜੀ ਜਿਹੀ ਕਸਰਤ ਤੇ ਬਾਹਰ ਦੀ ਅਬੋ ਹਵਾ ਸਾਨੂ ਲੰਬਾ ਸਮਾਂ ਜਿਉਣ ਲਈ ਜਰੂਰੀ ਹੈ। ਤੇ ਬਾਗਬਾਨੀ ਹੀ ਇਕ ਐਸਾ ਕੰਮ ਹੈ ਜਿਸ ਨਾਲ ਇਹ ਦੋਨੋਂ ਗੱਲਾਂ ਪੂਰੀਆਂ ਹੁੰਦੀਆਂ ਹਨ। Dan Buettner ਦਾ ਕਹਿਣਾ ਹੈ ਕਿ ਅਗਰ ਤੁਸੀਂ ਬਾਗਬਾਨੀ ਕਰਦੇ ਹੋ ਤਾਂ ਤੁਹਾਡੀ ਥੋੜੀ ਜਿਹੀ ਕਸਰਤ ਆਪੇ ਹੀ ਹੋ ਜਾਂਦੀ ਹੈ ਤੇ ਇਸ ਤਰਾਂ ਦੀ ਕਸਰਤ ਤੋਂ ਕੋਈ ਵੀ ਕਤਰਾਉਂਦਾ ਨਹੀਂ ਤੇ ਹਰ ਰੋਜ਼ ਇਹ ਕਸਰਤ ਆਪੇ ਹੀ ਹੋ ਜਾਂਦੀ ਹੈ। ਸਭ ਤੋਂ ਵੱਡੀ ਗੱਲ ਕਿ ਜਦੋਂ ਉਹ ਲੋਕ ਪੌਦਿਆਂ ਨੂੰ ਸੰਭਾਲਦੇ ਹਨ ਤੇ ਪਿਆਰ ਕਰਦੇ ਹਨ ਤਾਂ ਓਹਨਾ ਨੂੰ ਅੰਦਰੂਨੀ ਖੁਸ਼ੀ ਮਿਲਦੀ ਹੈ। ਇਹ ਅੰਦਰੂਨੀ ਖੁਸ਼ੀ ਹੀ ਹੈ ਜਿਹੜੀ ਸਾਡੇ ਅੰਦਰ ਦੀਆਂ ਬਿਮਾਰੀਆਂ ਨੂੰ ਭਜਾਉਂਦੀ ਹੈ।
Dan Buettner ਦੇ ਅਨੁਸਾਰ ਇਸ ਤਰਾਂ ਦੀਆਂ ਕਈ ਖੋਜਾਂ ਹੋ ਚੁਕੀਆਂ ਹਨ ਜਿਨਾਂ ਨੇ ਇਹ ਸਿੱਧ ਕੀਤਾ ਹੈ ਕਿ ਬਾਗਬਾਨੀ ਕਾਰਨ ਨਾਲ ਦਿਮਾਗੀ ਤੇ ਸਰੀਰਕ ਦੋਨਾਂ ਤਰਾਂ ਨਾਲ ਕਸਰਤ ਹੋ ਜਾਂਦੀ ਹੈ।
ਆਸਟ੍ਰੇਲੀਆ ਦੇ ਵਿਦਿਆਰਥੀਆਂ ਨੇ ਇਹ ਖੋਜ ਕੀਤੀ ਹੈ ਕਿ ਜਿੰਨੇ ਵੀ 60 ਸਾਲ ਤੋਂ ਉੱਤੇ ਦੇ ਲੋਕ ਬਾਗਬਾਨੀ ਕਰਦੇ ਹਨ ਓਹਨਾ ਨੂੰ ਦਿਮਾਗੀ ਕਮਜ਼ੋਰੀ (dementia) ਵਰਗੀ ਬਿਮਾਰੀ ਨਹੀਂ ਹੁੰਦੀ।
ਕੁਦਰਤ ਨਾਲ ਦੋਸਤੀ – ਕੁਦਰਤ ਨਾਲ ਦੋਸਤੀ ਨਾ ਸਿਰਫ ਸਾਡੀ ਉਮਰ ਵਧਾਉਂਦੀ ਹੈ ਸਗੋਂ ਸਾਡੇ ਜੀਵਨ ਨੂੰ ਵੀ ਖੂਬਸੂਰਤ ਬਣਾਉਂਦੀ ਹੈ। ਹਵਾਈ ਯੂਨੀਵਰਸਿਟੀ ਦੇ ਡਾ. ਬ੍ਰੇਡਲੀ ਵਿੱਲਕਾਕਸ (Dr Bradley Willcox of the University of Hawaii) ਨੇ ਜਪਾਨ ਦੇ ਓਕਿਨਾਵਾ ਸ਼ਹਿਰ ਦੇ ਲੰਮੀ ਉਮਰ ਦੇ ਲੋਕਾਂ ਬਾਰੇ ਬਹੁਤ ਖੋਜ ਕੀਤੀ ਹੈ। ਓਹਨਾ ਨੇ ਦੱਸਿਆ ਹੈ ਕਿ ਬਹੁਤ ਸਾਰੇ ਓਕਿਨਾਵਾ ਨਿਵਾਸੀ ਆਪਣੀ ਇਕ ਬਗੀਚੀ ਤਿਆਰ ਕਰਦੇ ਹਨ ਤੇ ਹਰ ਰੋਜ਼ ਉਸ ਵਿਚ ਕੰਮ ਕਰਦੇ ਹਨ।
ਓਕਿਨਾਵਾ ਨਿਵਾਸੀਆਂ ਦਾ ਮੰਨਣਾ ਹੈ ਕਿ ਜਿਵੇਂ ਜਿਵੇਂ ਲੋਕਾਂ ਦੀ ਉਮਰ ਵਧਦੀ ਹੈ ਓਹਨਾ ਨੂੰ ਲੰਮਾ ਜਿਉਣ ਲਈ ਇਕ ਕਾਰਨ (ikigai)ਚਾਹੀਦਾ ਹੈ ਤੇ ਬਾਗਬਾਨੀ ਹੀ ਇਕ ਅਜਿਹਾ ਕਾਰਨ ਹੈ ਜਿਹੜਾ ਓਹਨਾ ਨੂੰ ਲੰਮੀ ਉਮਰ ਦਿੰਦਾ ਹੈ ਹਾਰਵਰਡ ਯੂਨੀਵਰਸਿਟੀ (Harvard University) ਦੁਆਰਾ ਇਕ ਖੋਜ ਕੀਤੀ ਗਈ ਹੈ ਕਿ ਜੋ ਲੋਕ ਹਰਿਆਲੀ ਤੇ ਕੁਦਰਤ ਦੇ ਜਿਆਦਾ ਨੇੜੇ ਰਹਿੰਦੇ ਹਨ ਉਹਨਾਂ ਨੂੰ ਕੈਂਸਰ ਤੇ ਸਾਹ ਦੀਆਂ ਬਿਮਾਰੀਆਂ ਘੱਟ ਲੱਗਦੀਆਂ ਹਨ।
ਸਕਾਟਲੈਂਡ ਦੇ ਡਾਕਟਰ ਹੁਣ ਆਪਣੇ ਮਰੀਜ਼ਾਂ ਨੂੰ ਹਰਿਆਲੀ ਵਿਚ ਸੈਰ ਕਾਰਨ ਲਾਇ ਕਹਿੰਦੇ ਹਨ ਤਾਂ ਜੋ ਉਹ ਤਣਾਅ (stress), ਬੀ ਪੀ ਵਰਗੀਆਂ ਬਿਮਾਰੀਆਂ ਤੋਂ ਬੱਚ ਸਕਣ ਤੇ ਜ਼ਿੰਦਗੀ ਵਿਚ ਖੁਸ਼ ਰਹਿਣ।
ਬਾਗਬਾਨੀ ਕਰਨ ਦਾ ਇਕ ਹੋਰ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਆਪਣੇ ਬਗੀਚੇ ਵਿਚੋਂ ਤਾਜ਼ੀਆਂ ਸਬਜ਼ੀਆਂ ਤੇ ਫ਼ਲ ਖਾਣਾ। 100 ਤੋਂ ਉੱਤੇ ਜਿਉਂਣ ਲਈ ਚੰਗੀ ਕਸਰਤ ਤੇ ਕੁਦਰਤ ਨਾਲ ਦੋਸਤੀ ਤੋਂ ਇਲਾਵਾ ਜਰੂਰੀ ਹੈ ਕੱਚੀਆਂ ਤੇ ਤਾਜ਼ੀਆਂ ਸਬਜ਼ੀਆਂ ਤੇ ਫ਼ਲ ਜੋ ਕਿ ਤੁਹਾਡੇ ਆਪਣੇ ਬਗੀਚੇ ਵਿਚੋਂ ਪੈਦਾ ਕੀਤੇ ਹੋਣ।
ਸੋ ਲੰਮੀ ਉੱਮਰ ਲਈ ਕੁਦਰਤ ਦੇ ਨੇੜੇ ਰਹਿਣਾ ਇਕ ਵਰਦਾਨ ਸਾਬਤ ਹੋ ਸਕਦਾ ਹੈ ਤੇ ਉਪਰੋਂ ਸੋਨੇ ਤੇ ਸੁਹਾਗਾ ਕੁਦਰਤੀ ਤੇ ਜੈਵਿਕ ਸਬਜ਼ੀਆਂ ਤੇ ਫ਼ਲ ਮਿਲ ਜਾਣ ਤਾਂ ਨਜ਼ਾਰਾ ਹੀ ਆ ਜਾਵੇ।
Leave a Comment