ਲੁਧਿਆਣਾ ਦੇ ਛਾਉਣੀ ਮੋਹਲੇ ਦੇ ਵਿੱਚ ਭਾਜਪਾ ਆਗੂ ਦੇ ਘਰ ਪੁਲਿਸ ਨੇ ਦੇਰ ਰਾਤ ਅਚਾਨਕ ਰੈਡ ਮਾਰੀ। ਘਰ ‘ਚੋਂ ਲੱਖਾਂ ਦੀ ਤਾਦਾਰ ਦੇ ਵਿੱਚ ਨਸ਼ੀਲੀਆਂ ਗੋਲੀਆਂ ਟੀਕੇ, ਮੈਡੀਕਲ, ਨਸ਼ਾ ਬਰਾਮਦ ਹੋਇਆ ਹੈ।
ਜਾਣਕਾਰੀ ਦੇ ਅਨੁਸਾਰ ਡੀਊਟੀ ਮੈਜਿਸਟ੍ਰੇਟ ਦੀ ਮੌਜੂਦਗੀ ‘ਚ ਗਿਣਤੀ ਹੋਈ ਸੀ।ਭਾਜਪਾ ਆਗੂ ਸਤੀਸ਼ ਨਾਗਰ ਸਣੇ 4 ਲੋਕਾਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।
ਸਤੀਸ਼ ਨਾਗਰ ਸਣੇ 3 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ। ਚੌਥਾ ਮੁਲਜ਼ਮ ਰਜਿੰਦਰ ਸਿੰਘ ਫਰਾਰ ਹੋ ਗਿਆ ਹੈ। ਸਤੀਸ਼ ਨਾਗਰ 2002 ‘ਚ ਅਤੇ ਉਸ ਦੀ ਪਤਨੀ 2007 ‘ਚ ਭਾਜਪਾ ਕੌਂਸਲਰ ਬਣੇ ਸੀ।ਪੁਲਿਸ ਨੇ ਕੋਈ ਵੀ ਬਿਆਨ ਫਿਲਹਾਲ ਇਸ ਵਿੱਚ ਨਹੀਂ ਦਿੱਤਾ ਹੈ ।
Leave a Comment