Delhi ਪੁਲਿਸ ਤੇ UP ਪੁਲਿਸ ਤੇ ਮੋਦੀ ਸਰਕਾਰ ਕਿਸਾਨਾਂ ਨੂੰ ਰੋਕਣ ਲਈ ਹਰ ਹਿਲਾ ਵਰਤ ਰਹੀ ਹੈ। Bandra ਤੇ ਕੀਤੀ ਜਾ ਰਹੀ Berigating ਤੋਂ ਇਲਾਵਾ ਪਿਛਲੇ ਕੁਝ ਦਿਨਾਂ ਤੋਂ ਪੁਲਿਸ ਵਲੋਂ ਬੋਰਡਰਾਂ ਦੀ ਸੜਕਾਂ ਤੇ ਕਿਲਾਂ ਬੀਜਿਆਂ ਜਾ ਰਹੀਆਂ ਸੀ। ਮੋਟੇ – ਮੋਟੇ ਸਰੀਏ ਸੜਕਾਂ ਵਿਚਾਲੇ ਗਾਢੇ ਗਏ।
ਪਰ ਹੁਣ ਇਨ੍ਹਾਂ ਕਿਲਾਂ ਲਈ ਹੋ ਰਹੀ ਥੂ – ਥੂ ਤੋਂ ਬਾਅਦ ਸਰਕਾਰ ਇਕ ਵਾਰ ਫਿਰ ਤੋਂ ਬੈਕ ਫੁੱਟ ਤੇ ਨਜ਼ਰ ਆ ਰਹੀ ਹੈ ਅਤੇ ਸਰਕਾਰ ਕਿਲਾਂ ਨੂੰ ਗਾਜ਼ੀਪੁਰ ਬਾਰਡਰ ਤੋਂ ਹਟਾਉਣ ਲੱਗੀ ਹੈ।
ਜਿਸ ਦੀਆਂ ਹੁਣ ਕੁਝ ਤਸਵੀਰਾਂ ਵੀ ਸਾਮਹਣੇ ਆ ਰਹੀਆਂ ਹਨ। ਅਸਲ ਵਿਚ ਕੁਝ ਕਿਸਾਨੀ ਅੰਦੋਲਨ ਦੀ ਹਮਾਇਤ ਵਿਚ ਮਸ਼ਹੂਰ ਹਸਤੀਆਂ ਆ ਜੁੜੀਆਂ ਨੇ।
ਅੰਗਰੇਜ਼ੀ ਪੌਪ ਗਾਇਕਾ ਰਿਹਾਨਾ ਤੋਂ ਬਾਅਦ ਕਈ ਵੱਡੀਆਂ ਨਾਮੀ ਹਸਤੀਆਂ ਨੇ ਕਿਸਾਨੀ ਅੰਦੋਲਨ ਦੇ ਸਮਰਥਨ ਵਿਚ ਟਵੀਟ ਕੀਤੇ ਨੇ ਅਤੇ ਸਰਕਾਰ ਦੀ ਇਸ ਕਾਰਵਾਈ ਦੀ ਆਲੋਚਨਾ ਹੋ ਰਹੀ ਹੈ।
ਜੱਦ ਕਿ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਕਿਲਾਂ ਖਰਾਬ ਹੋਣ ਕਾਰਨ ਹਟਾਇਆ ਜਾ ਰਿਹਾ ਹੈ। ਪਰ ਹੁਣ ਸਵਾਲ ਇਹ ਹੈ ਕਿ ਇਹ ਕਿਲਾਂ ਇਨੀਆਂ ਕਮਜ਼ੋਰ ਸੀ ਕਿ ਚਾਰ ਦਿਨਾਂ ਵਿਚ ਹੀ ਖਰਾਬ ਹੋ ਗਈਆਂ ਜਾਂ ਫਿਰ ਸੱਚਮੁੱਚ ਹੀ ਸਰਕਾਰ ਆਪਣੀ ਆਲੋਚਨਾ ਤੋਂ ਘਬਰਾ ਗਈ ਹੈ।
Leave a Comment