ਅੱਜ ਕਿਸਾਨਾਂ ਵਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ ਤੇ ਉਹਨਾਂ ਦੇ ਭਾਰਤ ਬੰਦ ਦਾ ਅਸਰ ਵੀ ਦਿਖਣਾ ਸ਼ੁਰੂ ਹੋ ਗਿਆ ਹੈ। ਸਵੇਰੇ 6:00 ਵਜੇ ਤੋਂ ਹੀ ਕਿਸਾਨ ਸੜਕਾਂ ਤੇ ਉਤਰ ਗਏ ਸਨ।
ਕਈ ਥਾਵਾਂ ਤੇ ਹਾਈਵੇ ਜਾਮ ਕੀਤੇ ਹੋਏ ਨੇ, ਰੇਲਵੇ ਟਰੈਕ ਤੇ ਵੀ ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਹੈ। ਲੇਕਿਨ ਜਰੂਰੀ ਸੇਵਾਵਾਂ ਤੇ ਕਿਸੇ ਤਰਾਂ ਦਾ ਕੋਈ ਵੀ ਭਰਬਾਵ ਨਹੀਂ ਹੈ। ਜਰੂਰੀ ਸੇਵਾਵਾਂ ਜਾਰੀ ਰਹਿਣ ਗਈਆਂ ਪਰ ਇਸ ਤੋਂ ਇਲਾਵਾ ਬਾਕੀ ਸਬ ਕੁਝ ਬੰਦ ਰਹੇਗਾ।
ਸ਼ਾਮ 6:00 ਵਜੇ ਤਕ ਭਾਰਤ ਵਿੱਚ ਚਕਾ ਜਾਮ ਰਹੇਗਾ। ਦਿੱਲੀ ਮੋਰਚੇ ਦੇ 4 ਮਹੀਨੇ ਪੂਰੇ ਹੋ ਗਏ ਨੇ ਤੇ ਮੋਰਚੇ ਦੇ 4 ਮਹੀਨੇ ਹੋਣ ਤੇ ਹੀ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ।
5 ਸੂਬਿਆਂ – ਪੰਜਾਬ , ਅਸਾਮ , ਪੰਡੁਚੇਰੀ, ਤਾਮਿਲਨਾਡੂ ਤੇ ਕੇਰੇਲਾ ਦੇ ਵਿਚ ਬੰਦ ਨਹੀਂ ਹੈ ਕਿਉਂਕਿ ਚੌਣਾ ਹੋਣ ਕਰਕੇ ਓਥੇ ਜੋ ਸਰਗਰਮੀਆਂ ਨੇ ਚੌਣ ਪ੍ਰਚਾਰ ਵੀ ਜਿਸ ਤਰੀਕੇ ਨਾਲ ਚਲ ਰਿਹਾ ਹੈ ਉਸਦੇ ਮਦੇ ਨਜ਼ਰ 5 ਜਿਹੜੇ ਚੌਣ ਵਾਲੇ ਜ਼ਿਲੇ ਨੇ ਬੰਦ ਨਹੀਂ ਹਨ। ਪਰ ਇਸ ਤੋਂ ਇਲਾਵਾ ਪੂਰੇ ਦੇਸ਼ ਦੇ ਵਿਚ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ।
Leave a Comment