ਕਿਸਾਨੀ ਸੰਘਰਸ਼ ਦੇ ਚਲਦਿਆਂ ਪਿੰਡ ਤਤਾਰੀਆਵਾਲਾ ਜ਼ਿਲ੍ਹਾ ਮੋਗਾ ਦੇ 11 ਨੌਜਵਾਨ ਤਿਹਾੜ ਜੇਲ ਵਿਚ ਹਨ। 12 ਵਾਂ ਨੌਜਵਾਨ ਵੀ ਉੱਥੇ ਸੀ Navdeep singh ਜੋ ਕਿ ਵਾਪਿਸ ਮੁੜ ਆਇਆ। Navdeep ਨੇ ਦਸਿਆ ਕਿ ਓਹਨਾ ਦੇ ਪਿੰਡ ਤੋਂ ਗੱਡੀ ਜਾ ਰਹੀ ਸੀ ਸਾਰੇ ਉਸਦੇ ਨਾਲ ਦੇ ਵੱਡੇ ਭਰਾ ਸੀ ਉਹ ਸਾਰੇ ਜਾ ਰਹੇ ਸੀ ਤੇ ਉਹਨਾਂ ਨੂੰ ਦੇਖ ਕੇ ਮੈਨੂੰ ਵੀ ਲੱਗਾ ਕਿ ਮੈਨੂੰ ਵੀ ਜਾਣਾ ਚਾਹੀਦਾ ਹੈ ਤੇ ਇਕ ਵਾਰੀ ਹਾਜਰੀ ਭਰਨੀ ਚਾਹੀਦੀ ਹੈ।
ਪਹਿਲਾਂ ਉਹ ਮਸਤੂਆਣਾ ਗੁਰੂਦੁਵਾਰਾ ਸਾਹਿਬ ਰੂਕੇ ਫਿਰ ਉੱਥੇ ਲੰਗਰ – ਪਾਣੀ ਛੱਕ ਕੇ ਤੇ ਫਿਰ ਦਿੱਲੀ ਲਈ ਨਿਕਲੇ। Navdeep ਨੇ ਦਸਿਆ ਕਿ ਉਹ ਸਾਰੇ 23 ਜਨਵਰੀ ਨੂੰ ਚਲੇ ਗਏ ਸੀ।
ਉਹ ਤਿਕੜੀ ਬਾਰਡਰ ਤੇ ਗਏ ਪਹਿਲਾਂ ਜਿਥੇ ਹੋਰ ਟਰੈਕਟਰ ਵੀ ਖੜੇ ਸੀ ਤੇ ਦੋ ਟਰੈਕਟਰ ਪਹਿਲਾਂ ਹੀ ਖੜੇ ਸੀ। ਉੱਥੇ ਦੇਖਿਆ ਕਿ ਬਹੁਤ ਸਾਰੇ ਟਰੈਕਟਰ ਵੀ ਸਨ ਤੇ ਬਹੁਤ ਲੋਕ ਸੰਘਰਸ਼ ਵਿਚ ਜੁੜਨ ਲਈ ਆਏ ਹਨ।
Navdeep ਨੇ ਕਿਹਾ ਕਿ ਜਿਹੜੇ ਓਹਨਾ ਦੇ ਪਿੰਡ ਦੇ ਨਿਵਾਸੀ ਸਨ ਉਹਨਾਂ ਕੋਲ ਰਾਤ ਗੁਜਾਰੀ ਤੇ ਸਾਡੇ ਲੰਗਰ ਪਾਣੀ ਦਾ ਸਾਰਾ ਇੰਤਜ਼ਾਮ ਕੀਤਾ। ਜਿਵੇਂ ਕਿ ਆਪਾਂ ਉੱਥੇ 23 ਤਰੀਕ ਨੂੰ ਪਹੁੰਚ ਗਏ ਤੇ ਦੇਖਿਆ ਕਿ ਉੱਥੇ 26 ਤਰੀਕ ਦੀ ਪਰੇਡ ਲਈ ਸਾਰੇ ਤਿਆਰੀਆਂ ਖਿੱਚੀ ਜਾਂਦੇ ਸੀ।
ਨੌਜਵਾਨ ਸੀ ਜਿਹੜੇ ਉਹ ਕਿਸਾਨੀ ਝੰਡੇ ਲਿਆ ਕੇ ਤਿਆਰੀ ਕਰ ਰਹੇ ਸੀ। ਟ੍ਰੈਕਟਰਾਂ ਦਾ ਤੇਲ ਚੈੱਕ ਕਰ ਰਹੇ ਸੀ। ਪੁਲਿਸ ਦੇ ਤੰਗ ਕਰਨ ਦੀ ਕੋਈ ਵੀ ਸਾਨੂੰ ਖਬਰ ਨਹੀਂ ਸੀ।
ਜੋ ਕੁੱਛ ਵੀ ਵਾਪਰਿਆ 26 ਤਰੀਕ ਨੂੰ ਹੀ ਵਾਪਰਿਆ ਤੇ ਪਹਿਲਾਂ ਸਾਰਾ ਮਾਹੌਲ ਠੰਡਾ ਸੀ ਉਸਨੇ ਕਿਹਾ ਕਿ ਉਹ 26 ਨੂੰ 8:30 ਵਜੇ ਟਰੈਕਟਰ ਤੋਰ ਲਏ ਸੀ। ਝੰਡੇ ਵਗੈਰਾ ਲਗਾ ਕੇ ਸਾਰੇ ਅਸੀਂ ਮਾਰਚ ਦੇ ਵਿਚ ਟਰੈਕਟਰ ਖੜੇ ਕਰ ਦਿੱਤੇ ਸੀ।
ਫਿਰ ਹੌਲੀ ਹੌਲੀ ਆਪਾਂ ਤਿਕੜੀ ਬਾਰਡਰ ਤੋਂ ਅੱਗੇ ਆ ਗਏ ਸੀ। Navdeep ਨੇ ਦਸਿਆ ਕਿ ਇਨੇ ਲੋਕ ਖੜੇ ਹਨ ਤੇ ਉਸ ਵਿੱਚ ਕੁਝ ਤਾਂ ਚੰਗਾ ਹੀ ਹੋਵੇਗਾ। ਆਪਾਂ ਇਸ ਸੰਘਰਸ਼ ਨਾਲ ਸਰਕਾਰ ਨੂੰ ਇੱਕ ਸਿੱਖਿਆ ਤਾਂ ਦੇ ਹੀ ਸਕਦੇ ਹਾਂ ਕਿ ਇਸ ਵਿੱਚ ਉਸਦੀ ਗਲਤੀ ਹੈ ਸੋ ਅੱਗੇ ਦੇਖੋ ਕਿ ਸਰਕਾਰ ਕਿ ਕਰਦੀ ਹੈ।
Leave a Comment