ਕੀ ਮੂਸੇਵਾਲਾ ‘ਤੇ ਹਮਲੇ ਦੀ ਵੀਡੀਓ ਸੱਚੀ ਹੈ ?
ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਿੱਧੂ ਮੂਸੇਵਾਲਾ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ AK-47 ਬੰਦੂਕ ਦੀ ਵਰਤੋਂ ਕਰਕੇ ਬਹੁਤ ਹੀ ਦਰਦਨਾਕ ਮੌਤ ਦੇ ਦਿੱਤੀ ਗਈ ਸੀ, ਜਿਸ ਵਿੱਚ ਇੱਕੋ ਸਮੇਂ ਕਈ ਗੋਲੀਆਂ ਲੱਗਣ ਕਾਰਨ ਮੂਸੇਵਾਲਾ ਦੀ ਮੌਤ ਹੋ ਗਈ ਸੀ, CCTV ਫੁਟੇਜ ਤੋਂ ਵਾਹਨਾਂ ਦਾ ਪਤਾ ਲਗਾਇਆ ਜਾ ਰਿਹਾ ਸੀ ਕਿ ਉਨ੍ਹਾਂ ਨੇ ਮੂਸੇਵਾਲਾ ਦੀ ਜੀਪ ਨੂੰ ਕਿਵੇਂ ਅੱਗੇ-ਪਿੱਛੇ ਤੋਂ ਘੇਰ ਲਿਆ ਅਤੇ ਫਾਇਰਿੰਗ ਕਰ ਕੇ ਫਰਾਰ ਹੋ ਗਏ, ਉਸ ਸਮੇਂ ਤਾਂ ਸਿਰਫ ਇਹ ਪਤਾ ਲੱਗਾ ਸੀ ਕਿ ਕੁਝ ਲੋਕਾਂ ਨੇ ਹਮਲਾ ਕੀਤਾ ਹੈ, ਪਰ ਹੁਣੇ ਹੁਣੇ ਫਾਇਰਿੰਗ ਦੀ ਇੱਕ ਨਵੀਂ ਵੀਡੀਓ ਅਪਲੋਡ ਕੀਤੀ ਗਈ ਹੈ, ਜਿਸ ਵਿੱਚ ਉਹ ਫਾਇਰਿੰਗ ਕਰਦੇ ਹੋਏ ਲੋਕ ਨਜ਼ਰ ਆ ਰਹੇ ਹਨ।
ਇਸ ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਕਿੰਨੇ ਲੋਕ ਹੱਥਾਂ ‘ਚ ਨਵੀਂ ਅਤੇ ਨਵੀਨਤਮ ਤਕਨੀਕ ਦੀਆਂ ਬੰਦੂਕਾਂ ਲੈ ਕੇ ਮੂਸੇਵਾਲਾ ‘ਤੇ ਲਗਾਤਾਰ ਫਾਇਰਿੰਗ ਕਰ ਰਹੇ ਹਨ।
ਇਸ ਵੀਡੀਓ ਨੂੰ ਦੇਖ ਕੇ ਸਭ ਦੇ ਹੋਸ਼ ਉੱਡ ਗਏ, ਕਿਵੇਂ ਦਿਨ ਦਿਹਾੜੇ ਇੱਕ ਗਾਇਕ ਨੂੰ ਬਾਜ਼ਾਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਕੋਈ ਵੀ ਕੁਝ ਨਾ ਕਰ ਸਕਿਆ। ਮਾਂ-ਬਾਪ ਦੀ ਇਕਲੋਤੇ ਪੁੱਤਰ ਨੂੰ ਇੰਨੀ ਬੇਰਹਿਮੀ ਨਾਲ ਮਾਰਦਿਆਂ ਉਨ੍ਹਾਂ ਲੋਕਾਂ ਦੇ ਹੱਥ ਨਹੀਂ ਕੰਬੇ, ਪਤਾ ਨਹੀਂ ਇਹ ਦੁਨੀਆਂ ਕਿੱਧਰ ਨੂੰ ਜਾ ਰਹੀ ਹੈ, ਲੋਕ ਇਨਸਾਨੀਅਤ ਨੂੰ ਭੁੱਲਦੇ ਜਾ ਰਹੇ ਹਨ।
ਅਸੀਂ ਉਮੀਦ ਕਰਦੇ ਹਾਂ ਕਿ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾਵੇਗੀ।
ਪਰ ਇੱਕ ਗੱਲ ਹੈ ਕਿ ਜਿਨ੍ਹਾਂ ਮਾਪਿਆਂ ਨੇ ਆਪਣਾ ਪੁੱਤਰ ਗਵਾਇਆ ਹੈ, ਉਨ੍ਹਾਂ ਨੂੰ ਉਹ ਪੁੱਤਰ ਕਦੇ ਵਾਪਸ ਨਹੀਂ ਮਿਲੇਗਾ। ਪਰ ਆਪਣੇ ਬੇਟੇ ਦੇ ਕਾਤਲਾਂ ਨੂੰ ਸਜ਼ਾ ਦਿਵਾ ਕੇ ਉਹਨਾਂ ਨੂੰ ਕੁਝ ਸਕੂਨ ਮਿਲੇਗਾ ਹੀ |
Leave a Comment