ਮਿਡ ਡੇਅ ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਇਕਾਈ ਜ਼ਿਲ੍ਹਾ ਫਾਜ਼ਿਲਕਾ ਦੀ ਇੱਕ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਦੀ ਪ੍ਰਧਾਨਗੀ ਵਿੱਚ ਪ੍ਰਤਾਪ ਬਾਗ ਵਿੱਚ ਹੋਈ, ਜਿਸ ਵਿਚ ਯੂਨੀਅਨ ਦੀ ਪੰਜਾਬ ਪ੍ਰਧਾਨ ਬਿਮਲਾ ਦੇਵੀ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਈ।
ਇਸ ਮੌਕੇ ਸਪੀਕਰ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਸਰਹੱਦ ’ਤੇ ਤਣਾਅ ਪੈਦਾ ਹੋਣ ਕਾਰਨ ਪਿੰਡਾਂ ਨੂੰ ਛੱਡ ਕੇ ਰਾਹਤ ਕੈਂਪਾਂ ਵਿਚ ਠਹਿਰੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਬੀਤੇ ਦਿਨ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੰਤ ਕਬੀਰ ਪਾਲੀਟੈਕਨੀਕ ਕਾਲਜ ਵਿਚ ਪਹੁੰਚੇ ਤਾਂ ਉਸ ਸਮੇਂ ਪੁਲੀਸ ਵੱਲੋਂ ਮਿਡ ਡੇਅ ਮੀਲ ਵਰਕਰਾਂ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਸੀ| ਜਿਸਦੇ ਰੋਸ ਵਜੋਂ ਇਹ ਰੈਲੀ ਕੱਢੀ ਗਈ ਹੈ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਡਿਊਟੀ ਕਾਲਜ ਹੈ,ਇਹ ਬਿਨਾ ਸਮਝੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਕਿ ਉਹ ਮੁੱਖ ਮੰਤਰੀ ਦੇ ਖਿਲਾਫ਼ ਨਾਅਰੇ ਲਗਾਉਣ ਆਏ ਹਨ। ਇਸ ਮੌਕੇ ਆਸ਼ਾ ਰਾਣੀ, ਸੋਨੀਆ, ਕੈਲਾਸ਼ ਰਾਣੀ, ਕੁਲਵਿੰਦਰ ਕੌਰ, ਏਕਤਾ, ਪਰਮਜੀਤ ਕੌਰ, ਸੀਮਾ, ਆਸ਼ਾ ਦੇਵੀ, ਰੂਪਾ ਬਾਈ ਅਤੇ ਹੋਰ ਹਾਜ਼ਰ ਸਨ। ਦੂਸਰੇ ਪਾਸੇ ਫਾਜ਼ਿਲਕਾ ਦੇ ਐਸ.ਐਸ.ਪੀ. ਨਰਿੰਦਰ ਭਾਰਗਵ ਨੇ ਡੀਐਸਪੀ ਫਾਜ਼ਿਲਕਾ ਸੁਬੇਗ ਸਿੰਘ, ਐਸਐਚਓ ਜਸਵੰਤ ਸਿੰਘ, ਡੀਐਸਪੀ ਜਲਾਲਾਬਾਦ ਹਰਜਿੰਦਰ ਸਿੰਘ, ਸੀਆਈਡੀ ਇੰਸਪੈਕਟਰ ਰਾਜ ਕੁਮਾਰ ਦੀ ਡਿਊਟੀ ਮਿਡ ਡੇਅ ਮੀਲ ਵਰਕਰਾਂ ਨੂੰ ਸਮਝਾਉਣ ਲਈ ਲਗਾਈ।
ਪੁਲੀਸ ਅਧਿਕਾਰੀਆਂ ਨੇ ਕਾਲਜ ਵਿਚ ਮਿਡ ਡੇਅ ਮੀਲ ਵਰਕਰਾਂ ਦੇ ਨਾਲ ਕੀਤੇ ਗਏ ਵਿਵਹਾਰ ਦੇ ਲਈ ਅਫ਼ਸੋਸ ਪ੍ਰਗਟ ਕੀਤਾ। ਇਸ ਮੌਕੇ ਰਾਮ ਕ੍ਰਿਸ਼ਨ ਧੁਨਕੀਆਂ, ਕਾਮਰੇਡ ਬਖ਼ਤਾਵਰ ਸਿੰਘ, ਸ਼ਕਤੀ ਅਤੇ ਹੋਰ ਕਰਮਚਾਰੀ ਆਗੂਆਂ ਨੇ ਪੰਜਾਬ ਪੁਲੀਸ ਦਾ ਮਿਡ ਡੇ ਮੀਲ ਮਾਮਲੇ ਵਿਚ ਸ਼ਾਂਤੀਪੂਰਵਕ ਸਮਝੌਤਾ ਵੀ ਕਰਵਾਇਆ।
Leave a Comment