ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਨੇ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ।ਸਰਕਾਰ ਤੇ ਦਵਾ ਪਾਉਣ ਦੇ ਲਈ ਅੰਦੋਲਨ ਦੇ 4 ਮਹੀਨੇ ਪੂਰੇ ਹੋਣ ਤੇ ਕਿਸਾਨ ਮੁਕੱਮਲ ਭਾਰਤ ਬੰਦ ਕਰਨ ਜਾ ਰਹੇ ਹਨ।
ਕਿਸਾਨਾਂ ਦੀ ਅਗਲੀ ਰਣਨੀਤੀ ਹੈ ਕਿ 26 ਮਾਰਚ ਨੂੰ ਕਿਸਾਨ ਮੁਕੱਮਲ ਭਾਰਤ ਬੰਦ ਕਰਨਗੇ। 17 ਮਾਰਚ ਨੂੰ ਭਾਰਤ ਬੰਦ ਲਈ Trade Unions ਦੀ ਬੈਠਕ ਸਦੀ ਗਈ ਹੈ। 15 ਮਾਰਚ ਨੂੰ ਮਹਿੰਗਾਈ ਤੇ ਨਿਜੀਕਰਨ ਦੇ ਖਿਲਾਫ ਪ੍ਰਦਰਸ਼ਨ ਹੋਣਗੇ।
19 ਮਾਰਚ ਨੂੰ ਮੰਡੀ ਬਚਾਓ, ਖੇਤੀ ਬਚਾਓ ਦਿਵਸ ਮਨਾਇਆ ਜਾਵੇਗਾ। 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ।
ਇਹ ਜੋ ਐਕਸ਼ਨ ਪਲਾਨ ਕਿਸਾਨਾਂ ਦੇ ਵਲੋਂ ਆਪਣਾ ਲਿਖਿਆ ਗਿਆ ਹੈ ਕਲ ਸੰਯੁਕਤ ਕਿਸਾਨਾਂ ਦੀ ਬੈਠਕ ਹੋਈ ਹੈ ਤੇ ਬੈਠਕ ਦੇ ਵਿਚ ਹੀ ਇਹ ਫੈਸਲੇ ਲਏ ਗਏ ਨੇ।
ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਲੰਬੇ ਸਮੇਂ ਤੋਂ ਡੈੱਡਲਾਕ ਬਰਕਰਾਰ ਹੈ। ਅਜਿਹੇ ਦੇ ਵਿਚ ਕਿਸਾਨ ਸਮੇਂ ਸਮੇਂ ਤੇ ਸਰਕਾਰ ਤੇ ਦਬਾਵ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਤੇ ਨਾਲ ਦੀ ਨਾਲ ਇਹ ਵੀ ਦਰਸਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਸਾਡਾ ਜੋ ਅੰਦੋਲਨ ਹੈ ਉਹ ਕਮਜ਼ੋਰ ਨਹੀਂ ਪਿਆ ਹੈ। ਕਿਸਾਨਾਂ ਨੇ ਕਿਹਾ ਕਿ 26 ਮਾਰਚ ਨੂੰ ਸਬ ਕੁਛ ਬੰਦ ਰਹੇਗਾ। ਕੁਛ ਵੀ ਨਹੀਂ ਚਲੇਗਾ।
Leave a Comment