ਅੱਜ ਗੱਲ ਕਰਾਂਗੇ ਖਾਲਸਾਈ ਜਹੁਜਲਾਲ ਦੇ ਪ੍ਰਤੀਕ ਤਿਉਹਾਰ ਹੋਲੇ- ਮਹੱਲਾ ਦੀ।ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਹੋਲੇ ਮਹੱਲੇ ਦਾ ਆਗਾਸ ਹੋ ਚੁੱਕਾ ਹੈ ਤੇ 26 ਮਾਰਚ ਨੂੰ ਅਨੰਦਪੁਰ ਸਾਹਿਬ ਤੋਂ ਮੁਹਲੇ ਦੀ ਸ਼ੁਰੂਵਾਤ ਹੋਵੇਗੀ ਜਿਸਨੂੰ ਲੈ ਕੇ ਤਿਆਰੀਆਂ ਜ਼ੋਰਾਂ ਤੇ ਨੇ।
ਖਾਲਸੇ ਦੀ ਧਰਤੀ ਸ਼੍ਰੀ ਆਨੰਦਪੁਰ ਸਾਹਿਬ, ਖੂਬਸੂਰਤੀ ਨਾਲ ਕੀਤੀ ਗਈ ਸਜਾਵਟ, ਨਗਾਰਿਆਂ ਦੀ ਗੂੰਜ, ਹੋਲੇ ਮਹਲੇ ਦੀ ਸ਼ਾਨੋ ਸ਼ੌਕਤ ਨੂੰ ਬਿਆਨ ਕਰ ਰਹੀ ਹੈ।
ਨਗਾਰਿਆਂ ਦੀ ਚੌਣ ਤੇ ਸ਼੍ਰੀ ਆਨੰਦਪੁਰ ਸਾਹਿਬ ਤੇ ਕਿਲ੍ਹਾ ਆਨੰਦਗੜ੍ਹ ਸਾਹਿਬ ਹੋਲੇ ਮਹਲੇ ਦਾ ਆਗਾਜ਼ ਕੀਤਾ ਗਿਆ ਹੈ।ਜਿਸਦੀ ਸ਼ੁਰੂਵਾਤ ਤੱਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਜਥੇਦਾਰ Harkveer Singh ਵਲੋਂ ਕੀਤੀ ਗਈ।
ਤੇ ਖਾਲਸੇ ਦੀ ਧਰਤੀ ਦੀਆਂ ਤਸਵੀਰਾਂ ਹੋਲੇ-ਮਹੱਲੇ ਦੀ ਅਹਿਮਮੀਯਤ ਨੂੰ ਬਿਆਨ ਕਰਦੀਆਂ ਹਨ।ਓਥੇ ਸੰਗਤਾਂ ਦੇ ਵਿਚ ਵੀ ਹੋਲੇ-ਮਹੱਲੇ ਨੂੰ ਲੈ ਕੇ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਤੇ ਵੱਡੀ ਗਿਣਤੀ ਵਿਚ ਸੰਗਤਾਂ ਨਮਸਤਕ ਹੋਣ ਲਈ ਪਹੁੰਚ ਰਹੀਆਂ ਨੇ।ਤੇ 26 ਮਾਰਚ ਨੂੰ ਸ਼੍ਰੀ ਆਨੰਦਪੁਰ ਸਾਹਿਬ ਦੇ ਹੋਲੇ ਮਹਲੇ ਦਾ ਰਸਮੀ ਤੌਰ ਤੇ ਆਗਾਜ਼ ਹੋਵੇਗਾ।ਜਿਸ ਦੀਆਂ ਤਿਆਰੀਆਂ ਵੀ ਜ਼ੋਰਾਂ ਤੇ ਚਲ ਰਹੀਆਂ ਨੇ।
ਕੰਮਿਤੀ ਵਲੋਂ ਸੰਗਤਾਂ ਦੇ ਰਹਿਣ ਦਾ, ਲੰਗਰ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਅਤੇ ਮੈਡੀਕਲ ਕੈੰਪ, ਛਬੀਲਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਸੰਗਤ ਨੂੰ ਹੋਲੇ ਮਹੱਲੇ ਦੀ ਵਧਾਈ ਦਿਤੀ ਹੈ ਤੇ ਵੱਧ ਤੋਂ ਵੱਧ ਸੰਗਤਾਂ ਨੂੰ ਸ਼ਿਰਕਤ ਕਰਨ ਦੀ ਅਪੀਲ ਵੀ ਕੀਤੀ ਹੈ।
ਪਰ ਦੂਜੇ ਪਾਸੇ ਸੂਬਾ Corona ਦੇ ਕੇਹਰ ਦੇ ਨਾਲ ਵੀ ਝੂਜ ਰਿਹਾ ਹੈ। ਜਿਸਦੇ ਵਿਚਾਲੇ ਪ੍ਰਸ਼ਾਸਨ ਦੇ ਵਲੋਂ ਹੋਲੇ ਮਹਲੇ ਨੂੰ ਲੈ ਕੇ ਖਾਸ ਹਦਾਈਤਾ ਜਾਰੀ ਕੀਤੀਆਂ ਗਈਆਂ ਨੇ, ਤੇ ਸੰਗਤਾਂ ਤੋਂ ਵੀ ਸਹਿਯੋਗ ਦੀ ਅਪੀਲ ਕੀਤੀ ਜਾ ਰਹੀ ਹੈ।
Leave a Comment