ਜਲੰਧਰ ਦੇ ਵਿਚ ਇਕ ਵਾਰ ਫਿਰ ਕੋਰੋਨਾ ਨੇ ਆਪਣਾ ਕਹਿਰ ਢਾਇਆ ਹੋਇਆ ਹੈ ਤੇ ਕੋਰੋਨਾ ਮੁੜ ਤੋਂ ਆਪਣੀ ਰਫਤਾਰ ਫੜਿਆ ਨਜ਼ਰ ਆ ਰਿਹਾ ਹੈ।
Phillaur ਦੇ ਸਕੂਲ ‘ਚ 48 ਵਿਦਿਆਰਥੀਆਂ ਨੂੰ ਕੋਰੋਨਾ ਹੋਇਆ ਤੇ ਜ਼ਿਲੇ ਤੇ 10 ਅਧਿਆਪਕਾਂ ਨੂੰ ਵੀ ਕੋਰੋਨਾ ਦੀ ਪੁਸ਼ਟੀ ਹੋਈ ਹੈ।ਸਹਿਤ ਵਿਭਾਗ ਵਲੋਂ ਕੋਰੋਨਾ ਦੀ ਲਪੇਟ ਵਿਚ ਆਏ ਸਕੂਲਾਂ ਨੂੰ Sanitization ਦੇ ਲਈ ਸੀਲ ਕਰਵਾਉਣ ਦੀ ਹੀਦਾਯਤ ਦਿੱਤੀ ਗਈ ਹੈ।
ਜ਼ਿਲੇ ਦੇ 8 ਸਕੂਲਾਂ ਨੂੰ Sanitization ਕਰਵਾ ਕੇ 48 ਘੰਟਿਆਂ ਲਈ ਬੰਦ ਕਰਨ ਲਈ ਕਿਹਾ ਗਿਆ ਹੈ। ਜਲੰਧਰ ਵਿਚ ਮਾਰਚ ਦੇ ਪਹਿਲੇ ਹੀ ਦੀਨਾਂ ਵਿਚ ਕੋਰੋਨਾ ਦੇ 435 ਮਰੀਜ਼ ਆਏ ਨੇ ਤੇ 11 ਮੌਤਾਂ ਵੀ ਹੋਇਆਂ ਹਨ।
ਲੇਕਿਨ ਹਰਾਨੀ ਵਲ ਗੱਲ ਇਹ ਹੈ ਕਿ ਸਕੂਲਾਂ ਦੇ ਬਚੇ ਤੇ ਅਧਿਆਪਕ ਕੋਰੋਨਾ Positive ਨਿਕਲ ਰਹੇ ਨੇ ਜਿਸ ਕਰਕੇ ਸਕੂਲਾਂ ਨੂੰ Sanitization ਕਰਕੇ ਬੰਦ ਕਰ ਦਿੱਤਾ ਗਿਆ ਹੈ।
ਕੋਰੋਨਾ ਦਾ ਕਹਿਰ ਹੈ ਜਿਹੜਾ ਉਹ ਵੱਧ ਰਿਹਾ ਹੈ ਇਹ ਚਿੰਤਾ ਦੀ ਗੱਲ ਜਰੂਰ ਬਣੀ ਹੋਈ ਹੈ।ਕਿਉਂਕਿ ਸਕੂਲ ਖੋਲ ਦਿਤੇ ਗਏ ਹਨ ਬੱਚਿਆਂ ਦੇ ਇਮਤੀਹਾਨ ਵੀ ਆਣ ਵਾਲੇ ਹਨ ਤੇ ਇਸ ਨਾਲ ਹੋਰ ਵੀ ਸਖਤੀ ਕੀਤੀ ਜਾ ਰਹੀ ਹੈ।
ਅੱਜ ਦੇ ਮਾਹੌਲ ਦੇ ਵਿਚ ਬੱਚਿਆਂ ਨੂੰ ਸਕੂਲ ਨਾ ਬੁਲਾਇਆ ਜਾਵੇ। ਬੱਚਿਆਂ ਦੇ Online ਪੇਪਰ ਲਏ ਜਾ ਰਹੇ ਹਨ। ਸਕੂਲ ਦੇ ਬਚੇ ਅਤੇ ਅਧਿਆਪਕ ਕੋਰੋਨਾ ਦੀ ਲਪੇਟ ਵਿਚ ਆ ਰਹੇ ਹਨ ਇਹ ਬਹੁਤ ਵਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
Leave a Comment