ਪੰਜਾਬ ਦੇ ਵਿੱਚ ਕੋਰੋਨਾ ਤੇਜ਼ੀ ਦੇ ਨਾਲ ਵੱਧ ਰਿਹਾ ਹੈ।ਲਗਾਤਾਰ ਦੂਜੇ ਦਿਨ 1500 ਤੋਂ ਵੱਧ ਨਵੇਂ Case ਸਾਹਮਣੇ ਆਏ ਨੇ।ਘਟਣ ਦੀ ਬਜਾਏ ਗਿਣਤੀ ਵੱਧਦੀ ਜਾ ਰਹੀ ਹੈ। ਤੁਹਾਨੂੰ ਪਿਛਲੇ 24 ਘੰਟਿਆਂ ਦਾ ਕੋਰੋਨਾ ਦਾ ਪੂਰਾ Update ਦਸਦੇ ਹਾਂ।ਪਿਛਲੇ 24 ਘੰਟਿਆਂ ‘ਚ 1501 ਨਵੇਂ Case ਸਾਹਮਣੇ ਆਏ ਨੇ।
ਜਦ ਕਿ ਇਸ ਤੋਂ ਇਕ ਦਿਨ ਪਹਿਲਾਂ 1515 ਨਵੇਂ Case ਸਾਹਮਣੇ ਆਏ ਸਨ।ਮੁਹਾਲੀ ਦੇ ਵਿੱਚ ਸਭ ਤੋਂ ਜ਼ਿਆਦਾ 211 ਨਵੇਂ case ਸਾਹਮਣੇ ਆਏ। ਲੁਧਿਆਣਾ ‘ਚ 197, ਪਟਿਆਲਾ ‘ਚ 196 Case ਸਾਹਮਣੇ ਆਏ ਨੇ।
4 ਹੋਰ ਜ਼ਿਲ੍ਹੇਆਂ ਦੇ ਵਿੱਚ 100 ਤੋਂ ਵੱਧ ਨਵੇਂ Case ਸਾਹਮਣੇ ਆਏ ਨੇ। ਤੇ 24 ਘੰਟਿਆਂ ਦੇ ਵਿੱਚ 20 ਲੋਕਾਂ ਨੇ ਦਮ ਤੋੜ ਦਿੱਤਾ ਹੈ।ਸਭ ਤੋਂ ਜ਼ਿਆਦਾ ਮੌਤਾਂ ਜਲੰਧਰ ਦੇ ਵਿੱਚ ਹੋਈਆਂ ਹਨ।7 ਲੋਕਾਂ ਦੀ ਜਾਨ ਚਲੀ ਗਈ ਹੈ।
ਸ਼ਾਹਪੁਰ ਦੇ DSP ਦੀ ਕੋਰੋਨਾ ਦੇ ਨਾਲ ਮੌਤ ਹੋ ਗਈ ਹੈ।DSP Varinder Singh ਜੋ ਸ਼ਾਹਪੁਰ ਵਿੱਚ ਤੈਨਾਤ ਸੀ ਓਹਨਾ ਦੀ ਵੀ ਕੋਰੋਨਾ ਕਾਰਨ ਮੌਤ ਹੋ ਗਈ ਹੈ।ਪਟਿਆਲਾ ‘ ਚ 4 ਮਰੀਜ਼ਾਂ ਦੀ ਮੌਤ ਹੋ ਗਈ ਹੈ।
ਸੰਗਰੂਰ ਦੇ ਵਿੱਚ 3 ਮਰੀਜ਼ਾਂ ਦੀ ਜਾਨ ਗਈ ਹੈ।ਤਰਨਤਾਰਨ ਤੇ ਹੁਸ਼ਿਆਰਪੁਰ ਦੇ ਵਿੱਚ 2-2 ਮੌਤਾਂ ਹੋਈਆਂ ਨੇ।ਤੇ ਮੁਹਾਲੀ ਤੇ ਕਪੂਰਥਲਾ ਦੇ ਵਿੱਚ ਵੀ 1-1 ਮੌਤ ਹੋਈ ਹੈ।ਫਿਲਹਾਲ ਕੋਰੋਨਾ ਤੇਜ਼ੀ ਦੇ ਨਾਲ ਵਧਦਾ ਹੋਇਆ ਨਜ਼ਰ ਆ ਰਿਹਾ ਹੈ।
ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ 1501 ਮਾਮਲੇ ਸਾਹਮਣੇ ਆਏ ਨੇ।20 ਮੌਤਾਂ ਹੋਈਆਂ ਨੇ ਤੇ 839 ਲੋਕ ਠੀਕ ਵੀ ਹੋਏ ਨੇ।ਮੁਹਾਲੀ ਦੇ ਵਿੱਚ ਤੇਜ਼ੀ ਦੇ ਨਾਲ ਮਾਮਲੇ ਸਾਹਮਣੇ ਆ ਰਹੇ ਨੇ। ਪੂਰੇ ਪੰਜਾਬ ਦੇ ਵਿੱਚ ਜਿਥੇ 24 ਘੰਟਿਆਂ ਦੇ ਵਿੱਚ 1501 ਮਾਮਲੇ ਸਾਹਮਣੇ ਆਏ ਨੇ ਓਥੇ ਮੁਹਾਲੀ ਦੇ ਵਿੱਚ 211 ਮਾਮਲੇ Positive ਸਾਹਮਣੇ ਆਏ ਨੇ।
ਮੁਹਾਲੀ ਵਿੱਚ ਇਕ ਮੌਤ ਹੋਈ ਹੈ ਅਤੇ 83 ਮਰੀਜ਼ ਠੀਕ ਵੀ ਹੋਏ ਹਨ।ਲੁਧਿਆਣਾ ਦੇ ਵਿੱਚ 197 case ਕੋਰੋਨਾ ਦੇ ਸਾਹਮਣੇ ਆਏ ਹਨ।ਲੇਕਿਨ ਕੋਈ ਮੌਤ ਨਹੀਂ ਹੋਈ ਹੈ।27 ਲੋਕ ਠੀਕ ਹੋ ਕੇ ਆਪਣੇ ਘਰੇ ਵਾਪਸ ਵੀ ਆਏ ਨੇ।
ਜੋ ਜੋ ਸ਼ਹਿਰ Hotspot ਬਣੇ ਹੋਏ ਨੇ ਉਥੇ Night Curfew ਲਗਾ ਦਿੱਤੋ ਗਿਆ ਹੈ – ਜਿਹਨਾਂ ਵਿਚ ਪਟਿਆਲਾ ਤੇ ਜਲੰਧਰ ਸ਼ਾਮਿਲ ਹਨ।
Leave a Comment