ਵਿਧਾਨ ਸਭਾ ਦੇ ਵਿਚ ਸੂਬੇ ਦਾ ਸਲਾਨਾ ਬੱਜਟ ਪੇਸ਼ ਹੋਣਾ ਹੈ ਪਰ ਇਸ ਨੂੰ ਲੈਕੇ ਵਿਰੋਧੀ ਧੀਰਾਂ ਨੇ ਸਵਾਲ ਚੁੱਕ ਦਿਤੇ ਨੇ। Harsimrat Kaur Badal ਨੇ ਵਾਅਦਾ ਖ਼ਿਲਾਫ਼ੀ ‘ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ ਤੇ ਕਿਹਾ ਹੈ ਕਿ ਪੰਜਾਬ ਸਰਕਾਰ ਦੱਸੇ ਕਿ ਹੁਣ ਤੱਕ ਓਹਨਾ ਨੇ ਕਿਹੜੇ ਵਾਯਦੇ ਪੂਰੇ ਕੀਤੇ ਹਨ।
ਪੰਜਾਬ ਦੇ ਲੋਕਾਂ ਦੀ ਆਮਦਨ ਘਟੀ ਹੈ ਤੇ ਕਰਜ਼ਾ ਲੋਕਾਂ ਤੇ ਵੱਧਦਾ ਜਾ ਰਿਹਾ ਹੈ। ਕਾਂਗਰਸ ਸਰਕਾਰ ਆਪਣੇ ਪੂਰੇ ਕਾਰਜਕਾਲ ਦੌਰਾਨ ਖਾਲੀ ਖਜ਼ਾਨੇ ਦਾ ਹੀ ਰੋਣਾ ਰੋਂਦੀ ਰਈ।
ਕਿਸਾਨਾਂ ਦੇ ਐਨੇ ਲੰਬੇ ਅੰਦੋਲਨ ਦੌਰਾਨ ਕਪਤਾਨ ਇੱਕ ਵਾਰ ਵੀ ਨਹੀਂ ਆਏ ਦਿੱਲੀ। ਨਾਲ ਹੀ ਓਹਨਾ ਨੇ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲ ਰਹੇ ਨੇ ਕਪਤਾਨ।
Harsimrat Kaur Badal ਨੇ ਕਿਹਾ ਕਿ ਅੱਜ ਦੇ ਬੱਜਟ ਵਿੱਚ ਕੁਛ ਵੀ ਨਵਾਂ ਨਹੀਂ ਹੋਏਗਾ, ਕਿਉਂਕਿ ਪਹਿਲੇ ਵਾਅਦੇ ਹੀ ਪੰਜਾਬ ਸਰਕਾਰ ਪੂਰੇ ਨਹੀਂ ਕਰ ਸਕੀ।
Harsimrat Kaur Badal ਨੇ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈਗਾ ਕਿ ਜਿਹੜੇ ਆਂਕੜੇ ਸਾਮਣੇ ਆਏ ਨੇ ਪਿਛਲੇ ਚਾਰ ਸਾਲਾਂ ਚ ਇਹ ਸੂਬੇ ਦੇ ਹਾਲਾਤ ਨੂੰ ਇਸ ਵਿੱਤਮੰਤਰੀ ਤੇ ਸਰਕਾਰ ਨੇ ਐਨੇ ਮਾੜੇ ਬਣਾ ਦਿੱਤੇ ਨੇ ਕਿ ਪੰਜਾਬ ਜਿਹੜੇ “ਸੋਨੇ ਦੀ ਚਿੜੀ” ਦਾ ਸੂਬਾ ਕਹਿਲਾਂਦਾ ਸੀ ਅੱਜ ਪਹਿਲੀ ਬਾਰ ਦੇਸ਼ ਦੇ ਇਤਿਹਾਸ ਵਿੱਚ Per Capita Income ਘਟ ਗਈ ਹੈ।
ਇਹ ਕਦੇ ਅੱਜ ਤੋਂ ਪਹਿਲੇ ਕਦੇ ਹੋਇਆ ਨਹੀਂ ਜਿਹੜਾ ਸੱਬ ਤੋਂ ਅਮੀਰ ਸੂਬਾ ਕਹਿਲਾਂਦਾ ਸੀ ਅੱਜ ਦੇਸ਼ ਦੀ Average ਤੋਂ ਘੱਟ ਗਿਆ।
Leave a Comment