ਜਲਾਲਾਬਾਦ ਦੇ ਵਿਚ ਕਾਂਗਰਸੀਆਂ ਵੱਲੋਂ ਕੀਤੀ ਗਈ ਗੁੰਡਾਗਰਦੀ ਤੋਂ ਬਾਅਦ ਫਿਰੋਜ਼ਪੁਰ ਦੇ SSP ਤੇ DC ਨੂੰ Sukhbir Singh Badal ਮਿਲੇ। ਬੀਤੇ ਦਿਨੀ ਜਲਾਲਾਬਾਦ ਵਿਚ ਜੋ ਕੁਝ ਵੀ ਹੋਇਆ ਜਿਸ ਵਿਚ Sukhbir Singh Badal ਤੇ ਜਾਨਲੇਵਾ ਹਮਲਾ ਕੀਤਾ ਗਿਆ।
ਉਸ ਤੋਂ ਬਾਅਦ ਅੱਜ ਅਕਾਲੀ ਉਮੀਦਵਾਰਾਂ ਵੱਲੋਂ ਆਪਣੀਆਂ ਨਾਮਜ਼ਦਗੀਆਂ ਭਰੀਆਂ ਜਾਣੀਆਂ ਨੇ ਜਿਸਨੂੰ ਲੈ ਕੇ ਸੁਰੱਖਿਆ ਦੇ ਇੰਤਜ਼ਾਮ ਕਰਨ ਨੂੰ ਕਿਹਾ ਗਿਆ ਹੈ।
ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਤੇ ਕਿਹਾ ਕਿ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਹੋਣੇ ਚਾਹੀਦੇ ਨੇ। ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇ ਅੱਜ ਨਾਮਜ਼ਦਗੀਆਂ ਦੌਰਾਨ ਹਿੰਸਾ ਹੁੰਦੀ ਹੈ ਤਾਂ ਇਸ ਦੇ ਲਈ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ।
ਬੀਤੇ ਦਿਨੀ ਇਸ ਨਾਲ ਵੱਡੇ ਪੱਧਰ ਤੇ ਤਣਾਅ ਵੇਖਿਆ ਗਿਆ। Sukhbir Singh Badal ਦੀ ਗੱਡੀ ਤੇ ਪਥਰਾਓ ਕੀਤਾ ਗਿਆ, Firing ਹੋਈ, ਦੋ ਅਕਾਲੀ worker ਵੀ ਜਖਮੀ ਹੋਏ।
Leave a Comment